ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਪੁਲਿਸ ਨਾਲ ਝੜਪ ਹੋ ਗਈ। ਇਹ ਟਕਰਾਅ ਲੰਘੀ ਦੇਰ ਰਾਤ ਬਰਨਾਲਾ-ਬਠਿੰਡਾ ਰੋਡ 'ਤੇ ਪਿੰਡ ਘੁੰਨਸ ਨੇੜੇ ਹੋਇਆ। ਹਾਸਲ ਜਾਣਕਾਰੀ ਅਨੁਸਾਰ ਸਿਮਰਨਜੀਤ ਸਿੰਘ ਮਾਨ ਆਪਣੇ ਸਾਥੀਆਂ ਨਾਲ ਬਠਿੰਡਾ ਸਾਈਡ ਤੋਂ ਆ ਰਹੇ ਸਨ। ਉਨ੍ਹਾਂ ਨਾਲ ਗੁਰਦੀਪ ਸਿੰਘ ਬਠਿੰਡਾ ਤੇ ਸਰਬੱਤ ਖਾਲਸਾ ਕਰਵਾਉਣ ਵਾਲੇ ਕਈ ਪੰਥਕ ਆਗੂ ਸਨ। ਰਸਤੇ ਵਿੱਚ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ।
ਪੁਲਿਸ ਅਧਿਕਾਰੀਆਂ ਮੁਤਾਬਕ ਉਹ ਚੈਕਿੰਗ ਕਰ ਰਹੇ ਸਨ ਪਰ ਸਿਮਰਨਜੀਤ ਸਿੰਘ ਮਾਨ ਨੇ ਬਠਿੰਡਾ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੂੰ ਬਰਨਾਲਾ ਦੀ ਹੱਦ ਵਿੱਚ ਆ ਕੇ ਕਾਰਵਾਈ ਕਰਨ 'ਤੇ ਇਤਰਾਜ਼ ਪ੍ਰਗਟਾਇਆ। ਇਸ ਤਰ੍ਹਾਂ ਉਨ੍ਹਾਂ ਨੂੰ ਗੈਰਕਾਨੂੰਨੀ ਢੰਗ ਨਾਲ ਕਰਕੇ ਮਾਨ ਪੁਲਿਸ ਇਸੰਪੈਕਟਰ ਨਾਲ ਬਹਿਸ ਪਏ। ਉਨ੍ਹਾਂ ਨੇ ਪੁਲਿਸ ਇੰਸਪੈਕਟਰ ਦੇ ਸਰਾਬ ਪੀਤੀ ਹੋਣ ਦਾ ਦੋਸ਼ ਵੀ ਲਇਆ।
ਇਸ ਮੌਕੇ ਪੁਲਿਸ ਅਧਿਕਾਰੀ ਦੀ ਕਾਫੀ ਖਿੱਚਧੂਹ ਵੀ ਹੋਈ । ਬਾਅਦ ਵਿੱਚ ਬਰਨਾਲਾ ਪੁਲਿਸ ਦੇ ਤਪਾ ਥਾਣਾ ਤੇ ਸਬ ਡਿਵੀਜ਼ਨ ਤਪਾ ਦੇ ਡੀ.ਐਸ.ਪੀ. ਨੂੰ ਬੁਲਾ ਕੇ ਸਿਮਰਜੀਤ ਮਾਨ ਆਪਣੇ ਸਾਥੀਆਂ ਨਾਲ ਚਲੇ ਗਏ। ਇਸ ਸਾਰੇ ਘਟਨਾਕ੍ਰਮ ਬਾਰੇ ਅਕਾਲੀ ਦਲ ਅ੍ਰਮਿੰਤਸਰ ਦਾ ਕੋਈ ਆਗੂ ਤੇ ਪੁਲਿਸ ਅਧਿਕਾਰੀ ਕੈਮਰੇ ਅੱਗੇ ਆਉਣ ਨੂੰ ਤਿਆਰ ਨਹੀ ਹਨ। ਜ਼ਿਕਰਯੋਗ ਹੈ ਕਿ ਸਿਮਰਨਜੀਤ ਸਿੰਘ ਮਾਨ ਤੇ ਗੁਰਦੀਪ ਸਿੰਘ ਬਠਿੰਡਾ ਆਪਣੇ ਸਾਥੀਆਂ ਨਾਲ 10 ਨਵੰਬਰ ਨੂੰ ਤਲਵੰਡੀ ਸਾਬੋ ਵੀ ਹੋ ਰਹੇ ਸਰਬੱਤ ਖਾਲਸਾ ਦੀ ਤਿਆਰੀ ਵਿੱਚ ਲੱਗੇ ਹੋਏ ਹਨ।