ਚੰਡੀਗੜ੍ਹ: ਜਲੰਧਰ ਦੇ ਪਾਦਰੀ ਐਂਥਨੀ ਮੈਡਾਸਰੀ ਦੀ ਗਾਇਬ ਹੋਈ 6 ਕਰੋੜ ਰੁਪਏ ਤੋਂ ਵੱਧ ਰਕਮ ਵਿੱਚੋਂ 2.38 ਕਰੋੜ ਰੁਪਏ ਬਰਾਮਦ ਕਰ ਲਏ ਗਏ ਹਨ। ਇਸ ਦੇ ਨਾਲ ਹੀ ਪੁਲਿਸ ਨੇ 5 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਹੈਡ ਕਾਂਸਟੇਬਲ ਅਮਰੀਕ ਸਿੰਘ ਦਾ ਨਾਂ ਵੀ ਸਾਹਮਣੇ ਆਇਆ ਹੈ। ਉਸ ਕੋਲੋਂ 30 ਲੱਖ ਰੁਪਏ ਬਰਾਮਦ ਕੀਤੇ ਗਏ ਹਨ।
ਇਸ ਦੇ ਨਾਲ ਹੀ ਪੁਲਿਸ ਨੇ ਕੱਲ੍ਹ ਕੋਚੀ ਤੋਂ ਗ੍ਰਿਫ਼ਤਾਰ ਕੀਤੇ ਪੰਜਾਬ ਪੁਲਿਸ ਦੇ ASI ਰਾਜਪ੍ਰੀਤ ਸਿੰਘ ਤੇ ਜੋਗਿੰਦਰ ਸਿੰਘ ਨੂੰ ਵੀ ਰਿਮਾਂਡ 'ਤੇ ਲੈ ਲਿਆ ਹੈ। ਇਹ ਗ੍ਰਿਫ਼ਤਾਰੀਆਂ ਵੱਖ-ਵੱਖ ਜ਼ਿਲ੍ਹਿਆਂ ਤੋਂ ਹੋਈਆਂ ਹਨ। ਦੱਸ ਦੇਈਏ ਪਾਦਰੀ ਐਂਥਨੀ ਦੀ 6 ਕਰੋੜ ਰੁਪਏ ਤੋਂ ਵੱਧ ਰਕਮ ਲੈ ਕੇ ਫਰਾਰ ASI ਰਾਜਪ੍ਰੀਤ ਸਿੰਘ ਤੇ ਜੋਗਿੰਦਰ ਸਿੰਘ ਨੂੰ ਕੱਲ੍ਹ 4:30 ਵਜੇ ਦੇ ਕਰੀਬ ਕੇਰਲਾ ਪੁਲਿਸ ਨੇ ਕੋਚੀ ਦੇ ਹੋਟਲ ਕਾਸਾ ਲਿੰਡਾ ਤੋਂ ਕਾਬੂ ਕੀਤਾ ਸੀ।
ਇਹ ਵੀ ਪੜ੍ਹੋ- ਪਾਦਰੀ ਦੇ ਸਾਢੇ ਛੇ ਕਰੋੜ ਲੈ ਕੇ ਦੌੜੇ ਥਾਣੇਦਾਰ ਕੇਰਲਾ 'ਚੋਂ ਦਬੋਚੇ
ਹਾਸਲ ਜਾਣਕਾਰੀ ਮੁਤਾਬਕ ਬਰਾਮਦ ਕੀਤੀ ਗਈ ਸਾਰੀ ਰਕਮ 6 ਵੱਖ-ਵੱਖ ਲੋਕਾਂ ਦੇ ਘਰੋਂ ਮਿਲੀ ਹੈ। ਇਨ੍ਹਾਂ ਵਿੱਚੋਂ ਇੱਕ ਕਰੋੜ ਰੁਪਏ ਮਾਨਸਾ ਦੇ ਨਿਰਨਲ ਸਿੰਘ ਕੋਲੋਂ ਮਿਲੇ। ਉਹ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ। 40 ਲੱਖ ਰੁਪਏ ਪਾਤਰਾਂ ਦੇ ਸੁਰਿੰਦਰਪਾਲ ਕੋਲੋਂ ਬਰਾਮਦ ਹੋਏ। 20 ਲੱਖ ਰੁਪਏ ਪਟਿਆਲਾ ਦੇ ਮੁਹੰਮਦ ਸ਼ਕੀਲ ਕੋਲੋਂ ਮਿਲੇ।
ਇਸੇ ਤਰ੍ਹਾਂ 30 ਲੱਖ ਰੁਪਏ ਮਾਨਸਾ ਦੇ ਹੈਡ ਕਾਂਸਟੇਬਲ ਅਮਰੀਕ ਸਿੰਘ ਕੋਲੋਂ, 30 ਲੱਖ ਰੁਪਏ ਸੰਗਰੂਰ ਦੇ ਦਵਿੰਦਰ ਕੁਮਾਰ ਤੇ 18 ਲੱਖ ਰੁਪਏ ਸੰਗਰੂਰ ਦੇ ਸੰਜੀਵ ਕੁਮਾਰ ਕੋਲੋਂ ਬਰਾਮਦ ਕੀਤੇ ਗਏ ਹਨ। ਦੱਸਿਆ ਜਾਂਦਾ ਹੈ ਕਿ ਕੱਲ੍ਹ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਏਐਸਆਈ ਕੋਲੋਂ ਪੁੱਛਗਿੱਛ ਕੀਤੀ ਗਈ ਜਿਸ ਪਿੱਛੋਂ ਉਨ੍ਹਾਂ ਉਕਤ ਰਕਮ ਬਾਰੇ ਸਾਰੀ ਜਾਣਕਾਰੀ ਦਿੱਤੀ। ਇਸੇ ਦੇ ਆਧਾਰ 'ਤੇ ਹੀ ਪੁਲਿਸ ਨੇ ਇਹ ਬਰਾਮਦਗੀ ਕੀਤੀ ਹੈ।
ਪਾਦਰੀ ਦੇ ਸਾਢੇ 6 ਕਰੋੜ 'ਚੋਂ 2.38 ਕਰੋੜ ਬਰਾਮਦ, 5 ਹੋਰ ਗ੍ਰਿਫ਼ਤਾਰ, ਹੈਡ ਕਾਂਸਟੇਬਲ ਵੀ ਫਸਿਆ
ਏਬੀਪੀ ਸਾਂਝਾ
Updated at:
02 May 2019 08:59 PM (IST)
ਚੰਡੀਗੜ੍ਹ: ਜਲੰਧਰ ਦੇ ਪਾਦਰੀ ਐਂਥਨੀ ਮੈਡਾਸਰੀ ਦੀ ਗਾਇਬ ਹੋਈ 6 ਕਰੋੜ ਰੁਪਏ ਤੋਂ ਵੱਧ ਰਕਮ ਵਿੱਚੋਂ 2.38 ਕਰੋੜ ਰੁਪਏ ਬਰਾਮਦ ਕਰ ਲਏ ਗਏ ਹਨ। ਇਸ ਦੇ ਨਾਲ ਹੀ ਪੁਲਿਸ ਨੇ 5 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਹੈਡ ਕਾਂਸਟੇਬਲ ਅਮਰੀਕ ਸਿੰਘ ਦਾ ਨਾਂ ਵੀ ਸਾਹਮਣੇ ਆਇਆ ਹੈ। ਉਸ ਕੋਲੋਂ 30 ਲੱਖ ਰੁਪਏ ਬਰਾਮਦ ਕੀਤੇ ਗਏ ਹਨ।
- - - - - - - - - Advertisement - - - - - - - - -