ਚੰਡੀਗੜ੍ਹ: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਪੰਜਾਬ ਤਿਆਰ ਹੈ। ਪੰਜਾਬ ਦੇ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਪੰਜਾਬ ਸਰਕਾਰ ਨੇ ਕੋਰੋਨਾ ਨਾਲ ਨਜਿੱਠਣ ਲਈ ਸਾਰੇ ਪ੍ਰਬੰਧ ਕੀਤੇ ਹੋਏ ਹਨ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਦੇ ਬਾਵਜੂਦ ਕੋਰੋਨਾ ਨੂੰ ਹਲਕੇ 'ਚ ਨਾ ਲਿਆ ਜਾਵੇ ਅਤੇ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਦਾ ਪਾਲਣ ਪਹਿਲਾਂ ਦੀ ਤਰ੍ਹਾਂ ਹੀ ਕੀਤਾ ਜਾਵੇ ਕਿਉਂਕਿ ਕੋਰੋਨਾ ਦਾ ਇਲਾਜ ਫਿਲਹਾਲ ਮਾਸਕ ਲਾਉਣ ਤੇ ਹੱਥਾਂ ਨੂੰ ਸੈਨੇਟਾਇਜ਼ ਕਰਦੇ ਰਹਿਣਾ ਹੈ।
ਕੇਜਰੀਵਾਲ ਨੇ ਕੀਤੀ ਕਿਸਾਨਾਂ ਦੀ ਹਮਾਇਤ ਤੇ ਓਧਰ ਬੀਜੇਪੀ ਵੱਲੋਂ 'ਆਪ' 'ਤੇ ਵੱਡੇ ਇਲਜ਼ਾਮ
ਸਿੰਘੂ ਬਾਰਡਰ 'ਤੇ ਦਿੱਲੀ ਪੁਲਿਸ ਦਾ ਐਕਸ਼ਨ, ਦੰਗਾ ਭੜਕਾਉਣ ਸਮੇਤ ਕਈ ਧਾਰਾਵਾਂ ਤਹਿਤ FIR ਦਰਜ
ਸੋਮਵਾਰ ਵੀਡੀਓ ਕਾਨਫੰਰਸਿੰਗ ਜਰੀਏ ਕੋਵਿਡ-19 ਦੇ ਪ੍ਰਬੰਧਾਂ ਸਬੰਧੀ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਮੁੱਖ ਸਕੱਤਰ ਨੇ ਆਕਸੀਜਨ ਤੇ ਆਈਸੀਯੂ ਬੈਡਾਂ ਦੀ ਸੰਖਿਆਂ ਦੀ ਸੰਖਿਆਂ 'ਚ ਹੋਰ ਵਾਧਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਮੁੱਖ ਸਕੱਤਰ ਨੇ ਕਹਾ ਕਿ ਹਾਲਾਂਕਿ ਪੰਜਾਬ ਦੇ ਤਿੰਨ ਮੈਡੀਕਲ ਕਾਲਜਾਂ 'ਚ ਬੈੱਡਾਂ ਦੀ ਸੰਖਿਆਂ ਹੈ। ਫਿਰ ਵੀ ਸਾਵਧਾਨੀ ਦੇ ਤੌਰ 'ਤੇ ਸੰਖਿਆ ਵਧਾਈ ਜਾਵੇ ਤਾਂ ਕਿ ਐਮਰਜੈਂਸੀ 'ਚ ਲੋਕਾਂ ਨੂੰ ਬਿਹਤਰ ਇਲਾਜ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਸਮੇਂ ਸਰਕਾਰੀ ਕਾਲਜ ਅੰਮ੍ਰਿਤਸਰ 'ਚ 1236, ਪਟਿਆਲਾ 'ਚ 1450 ਅਤੇ ਫਰੀਦਕੋਟ 'ਚ 1025 ਬੈੱਡ ਹਨ।
ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਅੱਜ ਹੋਵੇਗੀ ਗੱਲਬਾਤ, ਖੇਤੀਬਾੜੀ ਮੰਤਰੀ ਨੇ ਭੇਜਿਆ ਨਿਓਤਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ