ਨਵੀਂ ਦਿੱਲੀ: ਬੀਜੇਪੀ ਨੇ ਦਿੱਲੀ 'ਚ ਕੋਰੋਨਾ ਵਾਇਰਸ ਦੀ ਰੋਕਥਾਮ ਨੂੰ ਲੈਕੇ ਕੇਜਰੀਵਾਲ ਸਰਕਾਰ 'ਤੇ ਲਾਪਰਵਾਹੀ ਵਰਤਣ ਦਾ ਇਲਜ਼ਾਮ ਲਾਇਆ ਹੈ। ਬੀਜੇਪੀ ਦੀ ਦਿੱਲੀ ਇਕਾਈ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਦੇ ਗੈਰਾਜ਼ਿੰਮੇਵਾਰ ਰਵੱਈਏ ਕਾਰਨ ਦਿੱਲੀ 'ਚ ਕੋਰੋਨਾ ਦੀ ਰਫ਼ਤਾਰ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀ।
ਦਿੱਲੀ ਬੀਜੇਪੀ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਕੋਰੋਨਾ ਮਾਮਲਿਆਂ ਨੂੰ ਕਾਬੂ ਕਰਨ ਲਈ ਕੋਈ ਕਦਮ ਨਹੀਂ ਚੁੱਕ ਰਹੀ। ਇਸ ਤੋਂ ਇਲਾਵਾ ਟੈਸਟਿੰਗ ਵੀ 60 ਫੀਸਦ ਘੱਟ ਕਰ ਦਿੱਤੀ ਹੈ। ਸਿਹਤ ਵਿਵਸਥਾਵਾਂ ਦੇ ਨਾਂਅ 'ਤੇ ਕੇਜਰੀਵਾਲ ਸਰਕਾਰ ਦਿੱਲੀ ਵਾਸੀਆਂ ਨੂੰ ਠੇਂਗਾ ਦਿਖਾ ਰਹੀ ਹੈ।
ਕਾਗਜ਼ਾਂ 'ਚ ਬੈੱਡ ਖਾਲੀ-ਗੁਪਤਾ
ਦਿੱਲੀ ਬੀਜੇਪੀ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ, 'ਕਾਗਜ਼ਾਂ 'ਚ ਬੈੱਡ ਖਾਲੀ ਹਨ,ਪਰ ਹਸਪਤਾਲਾਂ 'ਚ ਨਾ ਆਈਸੀਯੂ ਬੈੱਡ ਮਿਲ ਰਹੇ ਹਨ ਤੇ ਨਾ ਹੀ ਆਕਸੀਜਨ ਸਲੰਡਰ ਤੇ ਨਾ ਹੀ ਵੈਂਟੀਲੇਟਰ ਦੀ ਸੁਵਿਧਾ ਹੈ। ਹਾਲਾਤ ਏਨੇ ਬੁਰੇ ਹੋ ਗਏ ਹਨ ਕਿ ਕੇਜਰੀਵਾਲ ਸਰਕਾਰ ਦੇ ਹਸਪਤਾਲਾਂ ਦੀ ਲਾਪਰਵਾਹੀ ਕਾਰਨ ਮਰੀਜ਼ ਦਮ ਤੋੜ ਰਹੇ ਹਨ। ਪੂਰੀ ਸਰਕਾਰ ਦਿੱਲੀ ਵਾਲਿਆਂ ਨੂੰ ਰੱਬ ਭਰੋਸੇ ਛੱਡ ਕੇ ਗਾਇਬ ਹੈ। ਪੂਰੀ ਦੀ ਪੂਰੀ ਆਮ ਆਦਮੀ ਪਾਰਟੀ ਸਰਕਾਰ ਆਪਣੀ ਸਿਆਸੀ ਜ਼ਮੀਨ ਤਲਾਸ਼ਣ ਲੱਗੀ ਹੈ।'
ਸਿੰਘੂ ਬਾਰਡਰ 'ਤੇ ਦਿੱਲੀ ਪੁਲਿਸ ਦਾ ਐਕਸ਼ਨ, ਦੰਗਾ ਭੜਕਾਉਣ ਸਮੇਤ ਕਈ ਧਾਰਾਵਾਂ ਤਹਿਤ FIR ਦਰਜ
ਸੂਬਾ ਪ੍ਰਧਾਨ ਆਦੇਸ਼ ਕੁਮਾਰ ਗੁਪਤਾ ਨੇ ਕਿਹਾ ਕਿ, ਦਿੱਲੀ ਵਾਲਿਆਂ ਨੇ ਬੜੇ ਵਿਸ਼ਵਾਸ ਨਾਲ ਆਮ ਆਦਮੀ ਪਾਰਟੀ ਨੂੰ ਚੁਣ ਕੇ ਸੱਤਾ 'ਚ ਬਿਠਾਇਆ ਸੀ ਪਰ ਸੱਤਾ ਦੇ ਨਸ਼ੇ 'ਚ ਚੂਰ 'ਆਪ' ਦੇ ਸਾਰੇ ਲੀਡਰ ਹੁਣ ਦਿੱਲੀ ਵਾਲਿਆਂ ਨੂੰ ਮਰਨਾ ਛੱਡ ਦੂਜੇ ਸੂਬਿਆਂ 'ਚ ਆਪਣੀ ਸਿਆਸਤ ਚਮਕਾ ਰਹੇ ਹਨ।
ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਅੱਜ ਹੋਵੇਗੀ ਗੱਲਬਾਤ, ਖੇਤੀਬਾੜੀ ਮੰਤਰੀ ਨੇ ਭੇਜਿਆ ਨਿਓਤਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਕੇਜਰੀਵਾਲ ਨੇ ਕੀਤੀ ਕਿਸਾਨਾਂ ਦੀ ਹਮਾਇਤ ਤੇ ਓਧਰ ਬੀਜੇਪੀ ਵੱਲੋਂ 'ਆਪ' 'ਤੇ ਵੱਡੇ ਇਲਜ਼ਾਮ
ਏਬੀਪੀ ਸਾਂਝਾ
Updated at:
01 Dec 2020 06:53 AM (IST)
ਦਿੱਲੀ ਬੀਜੇਪੀ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਕੋਰੋਨਾ ਮਾਮਲਿਆਂ ਨੂੰ ਕਾਬੂ ਕਰਨ ਲਈ ਕੋਈ ਕਦਮ ਨਹੀਂ ਚੁੱਕ ਰਹੀ। ਇਸ ਤੋਂ ਇਲਾਵਾ ਟੈਸਟਿੰਗ ਵੀ 60 ਫੀਸਦ ਘੱਟ ਕਰ ਦਿੱਤੀ ਹੈ।
- - - - - - - - - Advertisement - - - - - - - - -