18 ਸੀ.ਪੀ.ਐਸ. ਦੀ ਬਹਾਲੀ ਲਈ ਸੁਪਰੀਮ ਕੋਰਟ ਜਾਏਗੀ ਪੰਜਾਬ ਸਰਕਾਰ
ਏਬੀਪੀ ਸਾਂਝਾ | 13 Aug 2016 11:22 AM (IST)
ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਦੇ 18 ਨਵੇਂ ਸੀ.ਪੀ.ਐਸ. ਦੀ ਨਿਉਕਤੀ ਰੱਦ ਕਰਨ ਦੇ ਫ਼ੈਸਲੇ ਨੂੰ ਸੂਬਾ ਸਰਕਾਰ ਹੁਣ ਸੁਪਰੀਮ ਕੋਰਟ ਵਿੱਚ ਚੁਨੌਤੀ ਦੇਵੇਗੀ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਖ਼ੁਦ ਇਹ ਗੱਲ ਕਹਿ ਹੈ ਕਿ ਹਾਈਕੋਰਟ ਦੇ ਇਸ ਫ਼ੈਸਲੇ ਵਿਰੁੱਧ ਉਹ ਸੁਪਰੀਮ ਕੋਰਟ ਵਿੱਚ ਅਪੀਲ ਪਾਉਣਗੇ। ਕਾਬਲੇ-ਗ਼ੌਰ ਹੈ ਕਿ ਵਕੀਲ ਅਤੇ ਪਟੀਸ਼ਨਕਰਤਾ ਐਚ.ਸੀ. ਅਰੋੜਾ ਅਤੇ ਜਗਮੋਹਨ ਭੱਟੀ ਨੇ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਪਾਈ ਸੀ। ਉਨ੍ਹਾਂ ਕਿਹਾ ਸੀ ਕਿ ਪੰਜਾਬ ਸਰਕਾਰ ਵੱਲੋਂ ਇਹ ਨਿਉਕਤੀਆਂ ਗੈਰ ਸੰਵਿਧਾਨਿਕ ਹਨ। ਜਿਸ ਤੇ ਹਾਈਕੋਰਟ ਨੇ ਸੁਣਵਾਈ ਕਰਦੇ ਹੋਏ ਇਸ ਨੂੰ ਰੱਦ ਕਰ ਦਿੱਤਾ ਸੀ। ਪਟੀਸ਼ਨ ਵਿੱਚ ਦਲੀਲ ਕੀਤੀ ਗਈ ਸੀ ਕਿ ਸਰਕਾਰੀ ਖ਼ਜ਼ਾਨਾ ਇਨ੍ਹਾਂ ਬੋਝ ਨਹੀਂ ਸਹਿ ਸਕਦਾ। ਜਿਸ ਦੇ ਕਾਰਨ ਇਨ੍ਹਾਂ ਨੀ ਉਕਤੀਆਂ ਨੂੰ ਰੱਦ ਕੀਤਾ ਜਾਵੇ।