ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਰਾਤ ਦੇ ਕਰਫਿਊ (Night Curfe) ਅਤੇ ਵਿਆਹਾਂ ਸ਼ਾਦੀਆਂ ਵਿੱਚ ਲੋਕਾਂ ਦੀ ਗਿਣਤੀ ਤੇ ਲੱਗੀ ਰੋਕ ਨੂੰ 1 ਜਨਵਰੀ, 2021 ਤੱਕ ਜਾਰੀ ਰਹੇਗਾ।ਰਾਤ 10ਵਜੇਂ ਤੋਂ ਸਵੇਰ 5 ਵਜੇ ਤੱਕ ਨਾਇਟ ਕਰਫਿਊ ਜਾਰੀ ਰਹੇਗਾ।

Continues below advertisement



ਮੁੱਖ ਮੰਤਰੀ ਨੇ ਨਿਰੇਦਸ਼ ਦਿੱਤੇ ਹਨ ਕਿ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾ ਪਾਲਣਾ ਕੀਤੀ ਜਾਵੇ।ਖ਼ਾਸਕਰ ਮੈਰਿਜ ਪੈਲੇਸਾਂ 'ਚ।ਮੁੱਖ ਮੰਤਰੀ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਕਿਹਾ ਕਿ ਉਹ ਘਰਾਂ ਦੇ ਅੰਦਰ ਘਰੇਲੂ ਇਕੱਠਾਂ ਵਿੱਚ 100 ਅਤੇ ਮੈਰਿਜ ਪੈਲੇਸਾਂ ਅਤੇ ਹੋਰ ਥਾਵਾਂ 'ਤੇ 250 ਵਿਅਕਤੀਆਂ ਦੀ ਪਾਬੰਦੀ ਨੂੰ ਸਖਤੀ ਨਾਲ ਲਾਗੂ ਕਰਨ।ਜੇ ਕੋਈ ਮੇਜ਼ਬਾਨ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਸਥਿਤੀ ਵਿੱਚ ਜ਼ੁਰਮਾਨਾ ਲਗਾਇਆ ਜਾਵੇ।