ਚੰਡੀਗੜ੍ਹ: ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਦੀ ਲਾਗ ਵਿਸਫੋਟਕ ਢੰਗ ਨਾਲ ਫੈਲਦਿਆਂ ਦੇਖ ਸੂਬੇ ਵਿੱਚ ਵੀਕੈਂਡ ਲਾਕਡਾਊਨ ਤੇ ਨਾਈਟ ਕਰਫਿਊ ਦੀ ਪਾਬੰਦੀ 15 ਮਈ ਤੱਕ ਵਧਾ ਦਿੱਤੀ ਹੈ। ਸੂਬੇ ਵਿੱਚ ਦੁਕਾਨਾਂ ਬੰਦ ਹੋਣ ਦਾ ਸਮਾਂ ਸ਼ਾਮ ਪੰਜ ਵਜੇ ਤੱਕ ਰਹੇਗਾ, ਜਦਕਿ ਨਾਈਟ ਕਰਫਿਊ ਸ਼ਾਮ ਛੇ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਹੋਵੇਗਾ। ਪੰਜਾਬ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਨਵੇਂ ਆਦੇਸ਼ ਦਿੰਦਿਆਂ ਕਿਹਾ ਹੈ ਕਿ ਸਰੀਰਕ ਦੂਰੀ ਦਾ ਪਾਲਣ ਨਾ ਕਰਨ, ਮਾਸਕ ਨਾ ਲਾਉਣ ਅਤੇ ਜਨਤਕ ਥਾਵਾਂ 'ਤੇ ਥੁੱਕਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।


ਇਨ੍ਹਾਂ ਕੰਮਾਂ ਨੂੰ ਕੁਝ ਰਿਆਇਤਾਂ-


ਹੋਮ ਡਿਲੀਵਰੀ ਦੀ ਆਗਿਆ ਰਾਤ ਨੌਂ ਵਜੇ ਤੱਕ ਹੋਵੇਗੀ।


ਦੁੱਧ, ਡੇਅਰੀ ਉਤਪਾਦ, ਸਬਜ਼ੀਆਂ-ਫਲਾਂ ਦੀਆਂ ਦੁਕਾਨਾਂ, ਦਵਾਈਆਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।


ਨਿਰਮਾਣ ਕਾਰਜਾਂ 'ਤੇ ਰੋਕ ਨਹੀਂ ਹੋਵੇਗੀ।


24 ਘੰਟੇ ਪਰ ਸ਼ਿਫਟਾਂ ਵਿੱਚ ਕੰਮ ਕਰਨ ਵਾਲੀਆਂ ਫੈਕਟਰੀਆਂ ਖੁੱਲ੍ਹੀਆਂ ਰਹਿਣਗੀਆਂ।


ਹਵਾਈ, ਰੇਲ ਤੇ ਬੱਸ ਯਾਤਰਾ ਜਾਰੀ ਰਹੇਗੀ।


ਖੇਤੀ ਤੇ ਖਰੀਦ, ਬਾਗ਼ਬਾਨੀ, ਪਸ਼ੂਪਾਲਣ, ਪਸ਼ੂ ਹਸਪਤਾਲ ਤੇ ਦਵਾਈਆਂ ਨੂੰ ਖੁੱਲ੍ਹ ਹੋਵੇਗੀ।


ਈ-ਕਾਮਰਸ ਤੇ ਸਾਰੀਆਂ ਵਸਤਾਂ ਦੀ ਆਵਾਜਾਈ ਜਾਰੀ ਰਹੇਗੀ।


ਟੀਕਾਕਰਨ ਕੈਂਪ ਤੱਕ ਆਉਣ-ਜਾਣ ਦੀ ਵੀ ਛੋਟ ਰਹੇਗੀ।


ਕੀ ਕੁਝ ਹੋਵੇਗਾ ਬੰਦ-


ਸ਼ਨੀਵਾਰ ਨੂੰ ਸਵੇਰੇ ਪੰਜ ਵਜੇ ਤੋਂ ਸੋਮਵਾਰ ਸਵੇਰੇ ਪੰਜ ਵਜੇ ਤੱਕ ਵੀਕੈਂਡ ਲਾਕਡਾਊਨ ਰਹੇਗਾ।


ਰਾਤ ਵੇਲੇ ਕਰਫਿਊ ਦੌਰਾਨ ਗੈਰ ਜ਼ਰੂਰੀ ਗਤੀਵਿਧੀਆਂ ਦੀ ਆਗਿਆ ਨਹੀਂ ਹੋਵੇਗੀ।


ਸਾਰੇ ਨਿਜੀ ਦਫ਼ਤਰ ਆਪਣੇ ਕਰਮਚਾਰੀਆਂ ਨੂੰ ਘਰਾਂ ਤੋਂ ਕੰਮ ਕਰਨ ਦੀ ਸੁਵਿਧਾ ਦੇਣਗੇ।


ਜ਼ਰੂਰੀ ਵਸਤਾਂ ਤੋਂ ਬਾਹਰ ਆਉਂਦੀਆਂ ਦੁਕਾਨਾਂ ਬੰਦ ਰਹਿਣਗੀਆਂ।