ਮਨੀਲਾ 'ਚ ਹੈਪੀ ਦਾ ਕਤਲ
ਏਬੀਪੀ ਸਾਂਝਾ | 17 Dec 2017 11:35 AM (IST)
ਪ੍ਰਤੀਕਾਤਮਕ ਤਸਵੀਰ
ਫ਼ਰੀਦਕੋਟ: ਜ਼ਿਲ੍ਹੇ ਦੇ ਪਿੰਡ ਵਾਂਦਰ ਜਟਾਣਾ ਦੇ 27 ਸਾਲਾ ਨੌਜਵਾਨ ਦੀ ਮਨੀਲਾ ਦੇ ਤਮੂਹੰਗ ਸ਼ਹਿਰ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਹੈਪੀ ਢਿੱਲੋਂ ਪਿੰਡ ਵਾਂਦਰ ਜਟਾਣਾ ਦਾ ਵਸਨੀਕ ਸੀ। ਨੌਂ ਵਰ੍ਹੇ ਪਹਿਲਾਂ ਕੰਮਕਾਰ ਲਈ ਮਨੀਲਾ ਗਿਆ ਸੀ। ਹੈਪੀ ਦੇ ਚਰੇਰੇ ਭਰਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਹੈਪੀ ਮਨੀਲਾ ਵਿੱਚ ਫਾਈਨਾਂਸ ਦਾ ਕੰਮ ਕਰਦਾ ਸੀ। ਉਹ ਕੰਮ ਤੋਂ ਵਾਪਸ ਆ ਰਿਹਾ ਸੀ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਉਸ ਦੀ ਲਾਸ਼ ਅੱਜ ਬਾਅਦ ਦੁਪਹਿਰ ਫ਼ਰੀਦਕੋਟ ਪੁੱਜਣ ਦੀ ਸੰਭਾਵਨਾ ਹੈ।