ਚੰਡੀਗੜ੍ਹ: ਇੱਥੇ ਦੇ ਡੀਏਵੀ ਕਾਲਜ, ਸੈਕਟਰ 10 ਵਿੱਚ ਸਭਿਆਚਾਰਕ ਮੇਲਾ 'ਕਾਰਵਾਂ' ਹੋਇਆ ਜਿਸ 'ਚ ਸਥਾਨਕ ਪੁਲਿਸ ਨੇ ਵੀਰਵਾਰ ਨੂੰ ਪੰਜਾਬੀ ਗਾਇਕ ਕਰਨ ਔਜਲਾ ਨੂੰ ਆਪਣੀ ਪ੍ਰਫੌਰਮੈਂਸ ਦੌਰਾਨ ਹਿੰਸਾ, ਗੁੰਡਾਗਰਦੀ ਤੇ ਨਸ਼ਿਆਂ ਦੀ ਵਡਿਆਈ ਕਰਨ ਵਾਲਾ ਕੋਈ ਵੀ ਗਾਣਾ ਨਾ ਗਾਉਣ ਦੀ ਸਲਾਹ ਦਿੱਤੀ।

ਇਹ ਦੋ ਵਿਦਿਆਰਥੀ ਸਮੂਹਾਂ ਵਿਚਾਲੇ ਤਕਰਾਰ ਤੇ ਫੁੱਟ ਪੈਣ ਤੋਂ ਇੱਕ ਦਿਨ ਬਾਅਦ ਵੇਖਣ ਨੂੰ ਮਿਲਿਆ, ਜਿਨ੍ਹਾਂ ਨੇ ਕਥਿਤ ਤੌਰ 'ਤੇ ਇੱਕ-ਦੂਜੇ ਨਾਲ ਲੜਾਈ ਕੀਤੀ ਜਦੋਂ ਬੁੱਧਵਾਰ ਦੀ ਰਾਤ ਨੂੰ ਹਰਿਆਣਾ ਦੇ ਗਾਇਕ ਨੇ ਫੈਸਟੀਵਲ ਦੌਰਾਨ ਸ਼ਰਾਬ ਨਾਲ ਸਬੰਧਤ ਗੀਤ ਗਾਇਆ।

ਪੀਐਸ-3 ਦੇ ਐਸਐਚਓ ਇੰਸਪੈਕਟਰ ਜਸਪਾਲ ਸਿੰਘ ਨੇ ਗਾਇਕ ਕਰਨ ਔਜਲਾ ਨੂੰ ਹਿੰਸਾ, ਬੰਦੂਕਾਂ ਤੇ ਨਸ਼ਿਆਂ ਨਾਲ ਸਬੰਧਤ ਕੋਈ ਵੀ ਗੀਤ ਨਾ ਗਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ, "ਮੈਂ ਸੀਨੀਅਰ ਪੁਲਿਸ ਅਧਿਕਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ।"

ਸੂਤਰਾਂ ਮੁਤਾਬਕ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਬੁੱਧਵਾਰ ਰਾਤ ਨੂੰ ਇਸ ਮੁੱਦੇ ਦਾ ਸਖਤ ਨੋਟਿਸ ਲਿਆ ਤੇ ਖੇਤਰ ਦੇ ਐਸਐਚਓ ਨੂੰ ਨਿਰਦੇਸ਼ ਦਿੱਤਾ ਕਿ ਉਹ ਕਾਲਜ ਫੈਸਟ ਲਈ ਪਰਫਾਰਮ ਕਰਨ ਵਾਲੇ ਗਾਇਕਾਂ ਨੂੰ ਇਹ ਸੁਨੇਹਾ ਭੇਜਣ।