ਮੁਹਾਲੀ: ਪੰਜਾਬੀ ਗਾਇਕ ਕਰਨ ਔਜਲਾ ‘ਤੇ ਮੁਹਾਲੀ ਟ੍ਰੈਫਿਕ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। 22 ਨਵੰਬਰ ਨੂੰ ਜਦੋਂ ਕਰਨ ਔਜਲਾ ਕੈਨੇਡਾ ਤੋਂ ਮੁਹਾਲੀ ਏਅਰਪੋਰਟ ਪਹੁੰਚਿਆ ਤਾਂ ਔਜਲਾ ਤੇ ਉਸ ਦੇ ਸਮਰਥਕਾਂ ਨੇ ਟ੍ਰੈਫਿਕ ਨਿਯਮ ਤੋੜੇ। ਐਸਐਸਪੀ ਕੁਲਦੀਪ ਚਹਿਲ ਦੇ ਨਿਰਦੇਸ਼ਾਂ ‘ਤੇ ਜਾਂਚ ਅਧਿਕਾਰੀ ਡੀਐਸਪੀ ਟ੍ਰੈਫਿਕ ਗੁਰਇਕਬਾਲ ਸਿੰਘ ਨੇ ਪੰਜਾਬੀ ਗਾਇਕ ਨੂੰ 48 ਘੰਟਿਆਂ ਦੇ ਅੰਦਰ ਪੇਸ਼ ਹੋਣ ਦਾ ਨੋਟਿਸ ਦਿੱਤਾ ਸੀ। ਕਰਨ ਨੇ ਸ਼ਨੀਵਾਰ ਨੂੰ ਪੇਸ਼ ਹੋਣਾ ਸੀ, ਪਰ ਸ਼ੋਅ ਦੇ ਕਾਰਨ ਉਸ ਨੇ ਕਿਹਾ ਕਿ ਉਹ ਸੋਮਵਾਰ ਨੂੰ ਆਵੇਗਾ।


ਸੋਮਵਾਰ ਦੁਪਹਿਰ 3:16 ਵਜੇ ਉਹ ਆਪਣੇ ਤਿੰਨ ਸਾਥੀਆਂ ਨਾਲ ਪੇਸ਼ ਹੋਇਆ। ਡੀਐਸਪੀ ਨੇ ਪੂਰੇ 1 ਘੰਟੇ 20 ਮਿੰਟ ਲਈ ਪੁੱਛਗਿੱਛ ਕੀਤੀ ਤੇ ਜਦੋਂ ਔਜਲਾ 4.36 ਵਜੇ ਕਮਰੇ ਤੋਂ ਬਾਹਰ ਨਿਕਲਿਆ ਤਾਂ ਉਸ ਦੇ ਹੱਥ ਵਿੱਚ ਚਲਾਨ ਦੀ ਸਲਿੱਪ ਸੀ। ਡੀਐਸਪੀ ਗੁਰਇਕਬਾਲ ਸਿੰਘ ਨੇ ਕਿਹਾ ਕਿ ਪੰਜਾਬੀ ਗਾਇਕ ਨੇ ਟ੍ਰੈਫਿਕ ਨਿਯਮ ਤੋੜਨ ਦੀ ਗਲਤੀ ਕੀਤੀ ਹੈ। ਚਲਾਨ ਕੱਟ ਕੇ ਭੁਗਤਾਨ ਕਰਨ ਲਈ ਕਿਹਾ ਗਿਆ ਹੈ।


ਡੀਐਸਪੀ ਗੁਰਇਕਬਾਲ ਨੇ ਔਜਲਾ ਨੂੰ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦੀ ਸੂਚੀ ਪਹਿਲਾਂ ਹੀ ਤਿਆਰ ਕਰ ਲਈ ਸੀ। 22 ਨਵੰਬਰ ਨੂੰ ਜਦੋਂ ਔਜਲਾ ਕਨੇਡਾ ਤੋਂ ਮੁਹਾਲੀ ਏਅਰਪੋਰਟ ਪਹੁੰਚਿਆ ਤਾਂ ਉਸ ਦੇ ਸਮਰਥਕਾਂ ਤੇ ਕਰਨ ਨੇ ਖੁਦ ਟ੍ਰੈਫਿਕ ਨਿਯਮ ਤੋੜੇ। ਪੁਲਿਸ ਨੇ ਕਰਨ ਨੂੰ ਤੇ ਵੀਡੀਓ ਵਿੱਚ ਵੇਖੇ ਗਏ ਕਾਰ ਮਾਲਕਾਂ ਤੇ ਡਰਾਈਵਰਾਂ ਨੂੰ ਦੋ ਦਿਨਾਂ ਦੇ ਅੰਦਰ ਪੇਸ਼ ਹੋਣ ਲਈ ਇੱਕ ਨੋਟਿਸ ਭੇਜਿਆ ਸੀ।


ਕਰਨ ਔਜਲਾ ਨੂੰ ਡੈਨਜਰ/ ਰੈਸ਼ ਡ੍ਰਾਇਵਿੰਗ, ਲੇਨ ਚੇਂਜ, ਪ੍ਰੈਸ਼ਰ ਹਾਰਨ, ਸੀਟ ਬੈਲਟ ਤੋਂ ਬਿਨਾਂ ਡ੍ਰਾਇਵਿੰਗ, ਡਿਸਟ੍ਰਿਕਟ ਦਾ ਫਲੋ ਆਫ ਟ੍ਰੈਫਿਕ, ਯਾਨੀ ਯੁਚਾਰੂ ਆਵਾਜਾਈ ਵਿੱਚ ਵਿਘਨ ਬਣਨ ਲਈ ਪੰਜ ਚਲਾਨ ਕੱਟੇ ਗਏ ਹਨ। ਕਰਨ ਨੂੰ ਆਰਟੀਏ ਦਫ਼ਤਰ ਜ਼ਰੀਏ ਇਸ ਦਾ ਭੁਗਤਾਨ ਕਰਨਾ ਪਏਗਾ।