ਚੰਡੀਗੜ੍ਹ: ਮਕਬੂਲ ਪੰਜਾਬੀ ਲੋਕ ਗਾਇਕ ਮਨਿੰਦਰ ਮੰਗਾ ਦਾ ਕੱਲ੍ਹ ਦੇਹਾਂਤ ਹੋ ਗਿਆ ਹੈ। ਉਹ ਲੰਮੇ ਸਮੇਂ ਤੋਂ ਬਿਮਾਰੀ ਨਾਲ ਪੀੜਤ ਸਨ। ਉਨ੍ਹਾਂ ਦੀ ਮੌਤ ’ਤੇ ਪੰਜਾਬੀ ਸੰਗੀਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਜਾਣਕਾਰੀ ਮੁਤਾਬਕ ਮਨਿੰਦਰ ਮੰਗਾ ਲਿਵਰ ਦੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਨੂੰ ਇਲਾਜ ਲਈ ਚੰਡੀਗੜ੍ਹ ਦੇ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇੱਥੇ ਜ਼ੇਰੇ ਇਲਾਜ ਉਨ੍ਹਾਂ ਕੱਲ੍ਹ ਦਮ ਤੋੜ ਦਿੱਤਾ।
ਮੰਗਾ ਨੇ ‘ਮੇਰੀ ਜਿੰਦ ਨੂੰ ਪਵਾੜੇ ਪਾਉਣ ਵਾਲਿਆਂ ਵੇ ਤੂੰ ਜਿਪਸੀ ‘ਤੇ ਕਾਹਤੋਂ ਲਿਖਵਾਇਆ ਮੇਰਾ ਨਾ’, ‘ਕਾਹਤੋਂ ਛੱਡਗੀ ਪੜਾਈਆਂ ਡੁੱਬ ਜਾਣੀਏ ਬੇਬੇ ਕਹਿੰਦੀ ਘਰੇ ਬਹਿ ਕੇ ਕੱਢ ਚਾਦਰਾਂ’, ‘ਕਰ ਮੁਲਾਕਾਤ ਸੋਹਣੀਏ ਮਿਲਣੇ ਨੂੰ ਜੀ ਕਰਦਾ’, ‘ਪਿਆਰ ਸਾਡੇ ਦਾ ਦੁਸ਼ਮਣ ਬਣ ਚੱਲਿਆ ਪਿੰਡ ਸਾਰਾ ਵੇ’ ਤੇ ਹੋਰ ਕਈ ਮਕਬੂਲ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਪਾਏ।