ਪਰਮੀਸ਼ ਨੂੰ ਲੱਗੀ ਗੋਲੀ, ਹਸਪਤਾਲ ਭਰਤੀ!
ਏਬੀਪੀ ਸਾਂਝਾ | 14 Apr 2018 09:48 AM (IST)

ਮੁਹਾਲੀ: ਨਾਮਵਰ ਪੰਜਾਬੀ ਕਲਾਕਾਰ ਪਰਮੀਸ਼ ਵਰਮਾ ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਹਮਲਾ ਕੀਤਾ ਗਿਆ। ਜ਼ਖ਼ਮੀ ਪਰਮੀਸ਼ ਨੂੰ ਮੁਹਾਲੀ ਦੇ ਫ਼ੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ। ਇਸ ਸਮੇਂ ਪਰਮੀਸ਼ ਦੀ ਹਾਲਤ ਸਥਿਰ ਹੈ। ਮੋਹਾਲੀ ਦੇ ਐਸ.ਐਸ.ਪੀ. ਕੁਲਦੀਪ ਚਹਿਲ ਮੁਤਾਬਕ ਪਰਮੀਸ਼ 'ਤੇ ਹਮਲਾ ਕਰਨ ਵਾਲੇ ਦੀ ਹਾਲੇ ਪਛਾਣ ਨਹੀਂ ਹੋਈ। ਉਨ੍ਹਾਂ ਮੁਤਾਬਕ ਹਮਲਾਵਰ ਕਰੇਟਾ ਗੱਡੀ ਵਿੱਚ ਆਏ ਸਨ ਤੇ ਪਰਮੀਸ਼ ਤੇ ਫਾਇਰਿੰਗ ਕਰ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਹਾਦਸਾ ਮੁਹਾਲੀ ਦੇ ਸੈਕਟਰ 91 ’ਚ ਵਾਪਰਿਆ। ਪੁਲਿਸ ਨੇ ਅਣਪਛਾਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।