ਨਵੀਂ ਦਿੱਲੀ: ਬਾਸਕਿਟਬਾਲ ਅਕੈਡਮੀ (ਐਲਬੀਏ) ਨੇ ਪ੍ਰਿੰਸਪਾਲ ਸਿੰਘ ਨੂੰ ਐਨਬੀਏ (ਨੈਸ਼ਨਲ ਬਾਸਕਿਟਬਾਲ ਐਸੋਸੀਏਸ਼ਨ) ਜੀ ਲੀਗ ਲਈ ਚੁਣਿਆ ਗਿਆ ਹੈ। ਇਸ ਵਿੱਚ ਪ੍ਰਿੰਸੀਪਲ ਅਗਲੇ ਸੈਸ਼ਨ ਵਿੱਚ ਦੇਸ਼-ਵਿਦੇਸ਼ ਦੇ ਸਰਬੋਤਮ ਖਿਡਾਰੀਆਂ ਨਾਲ ਅਮਰੀਕਾ ਸਥਿਤ ਐਨਬੀਏ ਵਿੱਚ ਖੇਡਦੇ ਹੋਏ ਨਜ਼ਰ ਆਉਣਗੇ। ਪ੍ਰਿੰਸਪਾਲ ਐਲਬੀਏ ਵਿੱਚੋਂ ਚੌਥੇ ਖਿਡਾਰੀ ਹਨ ਜਿਨ੍ਹਾਂ ਨੂੰ ਇਸ ਲੀਗ ਲਈ ਚੁਣਿਆ ਗਿਆ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਸਤਨਾਮ ਸਿੰਘ ਭੰਵਰਾ, ਪਾਲਪ੍ਰੀਤ ਸਿੰਘ ਬਰਾੜ, ਅਮਯੋਤ ਸਿੰਘ ਨੂੰ ਚੁਣਿਆ ਗਿਆ ਹੈ। ਪ੍ਰਿੰਸਪਾਲ ਨੇ ਬਾਸਕਟਬਾਲ ਵਿੱਦਆਊਟ ਬਾਰਡਰ ਏਸ਼ੀਆ, ਬੀਡਬਲਯੂਬੀ ਗਲੋਬਲ, ਐਨਬੀਏ ਗਲੋਬਰ ਕੈਂਪ, ਅੰਡਰ-16 ਫੀਬਾ ਏਸ਼ੀਆ ਟੂਰਨਾਮੈਂਟ, ਥਾਈਲੈਂਡ ਵਿੱਚ ਹੋਈ ਅੰਡਰ-18 ਚੈਂਪੀਅਨਸ਼ਿਪ ਵਿੱਚ ਭਾਰਤੀ ਟੀਮ ਦੀ ਕਪਤਾਨੀ ਕੀਤੀ। ਪ੍ਰਿੰਸਪਾਲ ਗੁਰਦਾਸਪੁਰ ਦੇ ਪਿੰਡ ਕਾਦੀਆਂ ਗੁੱਜਰਾਂ ਦੇ ਵਸਨੀਕ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਪੰਜਾਬੀ ਖਿਡਾਰੀ ਪ੍ਰਿੰਸਪਾਲ ਨੇ ਗੱਢੇ ਅਮਰੀਕਾ 'ਚ ਝੰਡੇ
ਏਬੀਪੀ ਸਾਂਝਾ
Updated at:
29 Jul 2020 11:27 AM (IST)
ਪੰਜਾਬ ਦੇ ਇੱਕ ਹੋਰ ਨੌਜਵਾਨ ਨੇ ਸੂਬੇ ਦਾ ਨਾਂ ਰੋਸ਼ਨ ਕੀਤਾ ਹੈ। ਦੱਸ ਦਈਏ ਕਿ ਪ੍ਰਿੰਸਪਾਲ ਗੁਰਦਾਸਪੁਰ ਦੇ ਪਿੰਡ ਕਾਦੀਆਂ ਗੁੱਜਰਾਂ ਦੇ ਵਸਨੀਕ ਹਨ ਜਿਸ ਨੂੰ ਐਨਬੀਏ ਜੀ ਲੀਗ ਲਈ ਚੁਣਿਆ ਗਿਆ ਹੈ।
- - - - - - - - - Advertisement - - - - - - - - -