ਮੁਕਤਸਰ: ਇੱਥੇ ਦੇ ਪਿੰਡ ਮੱਲਣ ਦੀ ਬਜ਼ੁਰਗ ਮਾਂ ਦਾ ਬੇਟਾ ਪਿਛਲੇ 12 ਸਾਲ ਤੋਂ ਰੋਟੀ ਕਮਾਉਣ ਲਈ ਸਾਊਦੀ ਅਰਬ ‘ਚ ਗਿਆ ਸੀ। ਉਹ ਆਪਣੇ ਬੇਟੇ ਦੀ ਘਰ ਵਾਪਸੀ ਦੀ ਉਡੀਕ ਕਰ ਰਹੀ ਹੈ ਪਰ ਕੁਝ ਦਿਨ ਪਹਿਲਾਂ ਹੀ ਉਸ ਨੂੰ ਫੋਨ ਆਇਆ ਕਿ ਉਸ ਦਾ ਬੇਟਾ ਸਾਊਦੀ ਅਰਬ ‘ਚ ਕਤਲ ਕੇਸ ‘ਚ ਪੰਜ ਸਾਲ ਤੋਂ ਜੇਲ੍ਹ ‘ਚ ਬੰਦ ਹੈ।
ਹੁਣ ਪੰਜਾਬੀ ਨੋਜਵਾਨ ਦੀ ਰਿਹਾਈ ਲਈ ਪੀੜਤ ਪਰਿਵਾਰ ਵੱਲੋਂ ਬਲੱਡ ਮਨੀ ਦੇ ਤੌਰ ‘ਚ ਭਾਰਤੀ ਕਰੰਸੀ ਦੇ ਇੱਕ ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਜੇ ਬਲੱਡ ਮਨੀ ਦਾ ਪੈਸਾ ਨਹੀਂ ਦਿੱਤਾ ਜਾਂਦਾ ਤਾਂ ਪੰਜਾਬੀ ਨੌਜਵਾਨ ਬਲਵਿੰਦਰ ਸਿੰਘ ਦਾ ਸਿਰ ਕਲਮ ਕੀਤਾ ਜਾਵੇਗਾ। ਇਸ ਦਾ ਡਰ ਹੁਣ ਬਲਵਿੰਦਰ ਦੀ ਬਜ਼ੁਰਗ ਮਾਂ ਨੂੰ ਸਤਾ ਰਿਹਾ ਹੈ।
ਬਲਵਿੰਦਰ ਸਿੰਘ ਦੇ ਪਰਿਵਾਰ 'ਚ ਇੱਕ ਭੈਣ ਤੇ ਇੱਕ ਹੋਰ ਭਰਾ ਹੈ ਜਿਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ। ਬਲਵਿੰਦਰ ਦੇ ਬਜ਼ੁਰਗ ਪਿਤਾ ਦੀ ਦੋ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਇਸ ਪਰਿਵਾਰ ਕੋਲ ਕੋਈ ਜ਼ਮੀਨ ਜਾਇਦਾਦ ਨਹੀਂ ਹੈ ਜਿਸ ਨੂੰ ਵੇਚ ਕੇ ਇਹ ਪਰਿਵਾਰ ਬਲੱਡ ਮਨੀ ਦੀ ਰਕਮ ਭਰ ਸਕੇ।
ਸਊਦੀ 'ਚ ਫਸਿਆ ਪੰਜਾਬੀ, ਇੱਕ ਕਰੋੜ ਦੇਵੋ ਜਾਂ ਸਿਰ ਕਲਮ
ਏਬੀਪੀ ਸਾਂਝਾ
Updated at:
02 Dec 2019 05:49 PM (IST)
ਪੰਜਾਬੀ ਨੋਜਵਾਨ ਦੀ ਰਿਹਾਈ ਲਈ ਪੀੜਤ ਪਰਿਵਾਰ ਵੱਲੋਂ ਬਲੱਡ ਮਨੀ ਦੇ ਤੌਰ ‘ਚ ਭਾਰਤੀ ਕਰੰਸੀ ਦੇ ਇੱਕ ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਜੇ ਬਲੱਡ ਮਨੀ ਦਾ ਪੈਸਾ ਨਹੀਂ ਦਿੱਤਾ ਜਾਂਦਾ ਤਾਂ ਪੰਜਾਬੀ ਨੌਜਵਾਨ ਬਲਵਿੰਦਰ ਸਿੰਘ ਦਾ ਸਿਰ ਕਲਮ ਕੀਤਾ ਜਾਵੇਗਾ।
- - - - - - - - - Advertisement - - - - - - - - -