ਸੰਗਰੂਰ: ਕੈਨੇਡਾ ਤੋਂ ਬੁਰੀ ਖ਼ਬਰ ਆਈ ਹੈ। ਧੂਰੀ ਨੇੜਲੇ ਪਿੰਡ ਮੀਮਸਾ ਦੇ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਵੈਨਕੂਵਰ ਵਿੱਚ ਮੌਤ ਹੋ ਗਈ। ਵੈਨਕੂਵਰ ਦੇ ਡਾਊਨ ਟਾਊਨ ਖੇਤਰ ’ਚ ਕਿਸੇ ਸ਼ਰਾਬੀ ਡਰਾਈਵਰ ਨੇ ਪੰਜਾਬੀ ਨੌਜਵਾਨ ਦੀ ਟੈਕਸੀ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਉਸ ਦੀ ਮੌਤ ਹੋ ਗਈ। ਟੈਕਸੀ ’ਚ ਪਿਛਲੀ ਸੀਟ ’ਤੇ ਬੈਠੀਆਂ ਦੋ ਸਵਾਰੀਆਂ ਤੇ ਟੱਕਰ ਮਾਰਨ ਵਾਲਾ ਗੰਭੀਰ ਜ਼ਖ਼ਮੀ ਹੋ ਗਏ।
ਮ੍ਰਿਤਕ ਦੀ ਪਛਾਣ ਸਨੇਹਪਾਲ ਸਿੰਘ ਰੰਧਾਵਾ (28) ਵਜੋਂ ਹੋਈ ਹੈ, ਜੋ ਧੂਰੀ ਨੇੜੇ ਪਿੰਡ ਮੀਮਸਾ ਦਾ ਰਹਿਣ ਵਾਲਾ ਸੀ। ਉਹ ਕੁਝ ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਕੈਨੇਡਾ ਗਿਆ ਸੀ। ਪੱਕਾ ਹੋਣ ਤੋਂ ਬਾਅਦ ਇਸੇ ਸਾਲ ਵਿਆਹ ਕਰਵਾ ਕੇ ਕੈਨੇਡਾ ਪਰਤਿਆ ਸੀ।
ਵੈਨਕੂਵਰ ਪੁਲਿਸ ਅਨੁਸਾਰ ਤੜਕਸਾਰ ਸਾਢੇ ਤਿੰਨ ਵਜੇ ਸਨੇਹਪਾਲ ਸਵਾਰੀਆਂ ਲੈ ਕੇ ਵੈਨਕੂਵਰ ਦੀ ਪਹਿਲੀ ਐਵੇਨਿਊ ਵੱਲ ਜਾ ਰਿਹਾ ਸੀ। ਉਹ ਰੈਨਫਰਿਊ ਸਟਰੀਟ ਵਾਲਾ ਚੌਕ ਪਾਰ ਕਰ ਰਿਹਾ ਸੀ ਤਾਂ ਲਾਲ ਲਾਈਟਾਂ ਉਲੰਘਦੀ ਦੂਜੀ ਕਾਰ ਉਸ ਦੇ ਖੱਬੇ ਪਾਸੇ ਆ ਟਕਰਾਈ।
ਬਾਅਦ ’ਚ ਪਤਾ ਲਗਾ ਕਿ ਟੱਕਰ ਮਾਰਨ ਵਾਲੀ ਕਾਰ ਦਾ ਡਰਾਈਵਰ ਸ਼ਰਾਬੀ ਸੀ ਤੇ ਉਹ ਪੁਲਿਸ ਨਾਕੇ ਤੋਂ ਕਾਰ ਭਜਾ ਕੇ ਲਿਆਇਆ ਸੀ। ਤਿੰਨਾਂ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ, ਜਿੱਥੇ ਟੱਕਰ ਮਾਰਨ ਵਾਲੇ ਦੀ ਹਾਲਤ ਗੰਭੀਰ ਦੱਸੀ ਗਈ ਹੈ।
ਸਾਲ ਦੇ ਆਖਰ 'ਚ ਕੈਨੇਡਾ ਤੋਂ ਬੁਰੀ ਖ਼ਬਰ !
ਏਬੀਪੀ ਸਾਂਝਾ
Updated at:
31 Dec 2019 11:58 AM (IST)
ਕੈਨੇਡਾ ਤੋਂ ਬੁਰੀ ਖ਼ਬਰ ਆਈ ਹੈ। ਧੂਰੀ ਨੇੜਲੇ ਪਿੰਡ ਮੀਮਸਾ ਦੇ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਵੈਨਕੂਵਰ ਵਿੱਚ ਮੌਤ ਹੋ ਗਈ। ਵੈਨਕੂਵਰ ਦੇ ਡਾਊਨ ਟਾਊਨ ਖੇਤਰ ’ਚ ਕਿਸੇ ਸ਼ਰਾਬੀ ਡਰਾਈਵਰ ਨੇ ਪੰਜਾਬੀ ਨੌਜਵਾਨ ਦੀ ਟੈਕਸੀ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਉਸ ਦੀ ਮੌਤ ਹੋ ਗਈ। ਟੈਕਸੀ ’ਚ ਪਿਛਲੀ ਸੀਟ ’ਤੇ ਬੈਠੀਆਂ ਦੋ ਸਵਾਰੀਆਂ ਤੇ ਟੱਕਰ ਮਾਰਨ ਵਾਲਾ ਗੰਭੀਰ ਜ਼ਖ਼ਮੀ ਹੋ ਗਏ।
- - - - - - - - - Advertisement - - - - - - - - -