ਮੋਹਾਲੀ : ਪੰਜਾਬ ਵਿੱਚ ਖੁੱਲ੍ਹੇ ਬੋਰਵੈੱਲਾਂ ਨੂੰ ਲੈ ਕੇ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਦੇ ਨਾਲ ਹੀ ਖਰੜ ਦੇ ਪਿੰਡ ਭਾਗੋ ਮਾਜਰਾ ਤੋਂ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਿੱਥੇ 40 ਫੁੱਟ ਡੂੰਘੇ ਬੋਰਵੈੱਲ 'ਚ ਕੁੱਤੇ ਦਾ ਬੱਚਾ ਡਿੱਗ ਗਿਆ ਹੈ। ਉਸ ਨੂੰ ਬਚਾਉਣ ਲਈ NDRF ਦੀਆਂ ਦੋ ਟੀਮਾਂ ਵੀ ਮੌਕੇ 'ਤੇ ਪਹੁੰਚ ਗਈਆਂ ਹਨ। 

 

ਇੱਥੇ ਫਾਇਰ ਬ੍ਰਿਗੇਡ ਦੀ ਟੀਮ ਵੀ ਬਚਾਅ ਕਾਰਜ ਵਿੱਚ ਲੱਗੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਥਾਨਕ N.Z.O ਅਤੇ ਫਾਇਰ ਬ੍ਰਿਗੇਡ ਦੀ ਟੀਮ ਕੁੱਤੇ ਨੂੰ ਬਚਾਉਣ ਲਈ ਪਿਛਲੇ 23 ਘੰਟਿਆਂ ਤੋਂ ਬਚਾਅ ਕਾਰਜ 'ਚ ਲੱਗੀ ਹੋਈ ਹੈ। ਹਾਲਾਂਕਿ,
  ਕੁੱਤੇ ਦਾ ਬੱਚਾ ਬੋਰਵੈੱਲ 'ਚ ਕਿਵੇਂ ਡਿੱਗਿਆ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

 


 ਦੱਸ ਦੇਈਏ ਕਿ ਪੰਜਾਬ ਅੰਦਰ ਬੋਰਵੈੱਲ ਵਿੱਚ ਬੱਚੇ ਡਿੱਗਣ ਦੀਆਂ ਘਟਨਾਵਾਂ ਅਕਸਰ ਵਾਪਰੀਆਂ ਰਹਿੰਦੀਆਂ ਹਨ। ਇਸ ਤੋਂ ਪਹਿਲਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੈਰਾਮਪੁਰ ਵਿੱਚ ਇੱਕ ਮਜ਼ਦੂਰ ਦਾ 6 ਸਾਲਾ ਬੱਚਾ ਬੋਰਵੈੱਲ ਵਿੱਚ ਡਿੱਗ ਗਿਆ ਸੀ। ਬੋਰਵੈੱਲ 'ਚ ਡਿੱਗੇ 6 ਸਾਲਾ ਰਿਤਿਕ ਦੀ ਮੌਤ ਹੋ ਗਈ ਸੀ। ਹੁਸ਼ਿਆਰਪਰ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਉਸ ਨੂੰ ਬਚਾਉਣ ਦੇ ਬਹੁਤ ਯਤਨ ਕੀਤੇ ਗਏ ਸਨ।



 ਪ੍ਰਾਪਤ ਜਾਣਕਾਰੀ ਅਨੁਸਾਰ ਬੱਚਾ ''ਖੇਡਦਾ-ਖੇਡਦਾ ਆ ਗਿਆ ਸੀ। ਅੱਗੋਂ ਕੁੱਤੇ ਆ ਗਏ। ਉਨ੍ਹਾਂ ਤੋਂ ਡਰ ਕੇ 6 ਸਾਲਾ ਰਿਤਿਕ ਉੱਧਰ ਨੂੰ ਭੱਜ ਗਿਆ ਅਤੇ ਬੋਰਵੈੱਲ 'ਚ ਡਿੱਗ ਗਿਆ। ਰਿਤਿਕ ਨੂੰ ਕੱਢਣ ਲਈ ਦੋ ਵਾਰ ਐਨਡੀਆਰਐਫ਼ ਦੀਆਂ ਟੀਮਾਂ ਨੇ ਕੋਸ਼ਿਸ਼ ਕੀਤੀ। ਫਿਰ ਸੰਗਰੂਰ ਤੋਂ ਗੁਰਵਿੰਦਰ ਨੂੰ ਬੁਲਾਇਆ ਗਿਆ। ਗੁਰਵਿੰਦਰ ਨੇ ਪਹਿਲਾਂ ਫ਼ਤਹਿਵੀਰ ਨੂੰ ਬੋਰਵੈੱਲ ਵਿੱਚੋਂ ਕੱਢਿਆ ਸੀ। ਉਨ੍ਹਾਂ ਨੇ ਰਿਤਿਕ ਨੂੰ ਬੋਰਵੈੱਲ ਵਿੱਚੋਂ ਬਾਹਰ ਕੱਢ ਲਿਆ ਸੀ।