ਨਵੀਂ ਦਿੱਲੀ: ਕੇਂਦਰੀ ਰੇਲ ਮੰਤਰੀ ਪੀਯੂਸ਼ ਗੋਇਲ ਨੇ ਨਵੀਂ ਦਿੱਲੀਰੇਲਵੇ ਸਟੇਸ਼ਨ ਤੋਂ ਸਰਬਤ ਦਾ ਭੱਲਾ ਐਕਸਪ੍ਰੈਸ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ‘ਤੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਅਤੇ ਕੇਂਦਰੀ ਖਾਦ ਅਤੇ ਪ੍ਰੇਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਮੌਜੂਦ ਰਹੇ।

ਇਹ ਟ੍ਰੇਨ ਨਵੀਂ ਦਿੱਲੀ ਤੋਂ ਲੁਧਿਆਣਾ ਸਿਟੀ ‘ਚ ਚਲੇਗੀ। ਇਸ ਦੇ ਨਾਲ ਹੀ ਲੁਧਿਆਣਾ ਸ਼ਤਾਬਦੀ ਐਕਸਪ੍ਰੈਸ ਦਾ ਨਾਂ ਵੀ ਬਦਲ ਕੇ ਇੰਟਰਸਿਟੀ ਐਕਸਪ੍ਰੈਸ ਰੱਖ ਦਿੱਤਾ ਗਿਆ ਹੈ। ਇਸ ਦੇ ਨਾਂ ਦੇ ਨਾਲ ਇਸ ਦਾ ਨੰਬਰ ਵੀ ਬਦਲ ਕੇ ਗਿਆ ਹੈ। ਹੁਣ ਇਹ ਟ੍ਰੇਨ ਸਰਬਤ ਦਾ ਭੱਲਾ ਨਾਂ ਨਾਲ ਚਲੇਗੀ।


ਦਿੱਲੀ ਅਤੇ ਹਰਿਆਣਾ ਤੋਂ ਵੱਡੀ ਗਿਣਤੀ ‘ਚ ਲੋਕ ਪੰਜਾਬ ਦੇ ਲੁਧਿਆਣਾ ‘ਚ ਆਉਂਦੇ ਹਨ ਜਿਨ੍ਹਾਂ ਲਈ ਇਹ ਟ੍ਰੇਨ ਕਾਫੀ ਫਾਈਦੇਮੰਦ ਸਾਬਤ ਹੋਵੇਗੀ।