ਚੰਡੀਗੜ੍ਹ: ਪੰਜਾਬ ਵਿੱਚ ਮੌਸਮ ਇੱਕ ਵਾਰ ਫੇਰ ਆਪਣਾ ਮੀਜਾਜ਼ ਬਦਲੇਗਾ।ਮੌਸਮ ਵਿਭਾਗ ਅਨੁਸਾਰ 21 ਮਾਰਚ ਦੀ ਰਾਤ ਤੋਂ 23 ਮਾਰਚ ਤੱਕ ਝੱਖੜ ਦੇ ਨਾਲ ਮੀਂਹ ਦੀ ਸੰਭਾਵਨਾ ਹੈ।ਫਿਲਹਾਲ ਪਿੱਛਲੇ ਕੁੱਝ ਦਿਨ ਮੌਸਮ ਗਰਮ ਹੁੰਦਾ ਮਹਿਸੂਸ ਕੀਤਾ ਗਿਆ।ਚੁਬਵੀਂ ਧੁੱਪ ਕਾਰਨ ਪਾਰਾ ਆਮ ਨਾਲੋਂ ਕਾਫੀ ਉਪਰ ਰਿਹਾ।


ਇਹ ਵੀ ਪੜ੍ਹੋ: Aamir Khan ਦੀਆਂ ਇਹ ਫਲੌਪ ਫ਼ਿਲਮਾਂ ਦੇਖ ਫੜ੍ਹ ਲਵੋਗੇ ਸਿਰ, ਇੱਕ ਲਈ ਖੁਦ ਸਾਹਮਣੇ ਆ ਮੰਗੀ ਸੀ ਮੁਆਫੀ


ਅਗਲੇ 2 ਦਿਨ ਦੇ ਲਈ ਫਿਰੋਜ਼ਪੁਰ, ਮੋਗਾ, ਫਾਜ਼ਿਲਕਾ, ਮਾਨਸਾ ਦੇ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।ਜਦਕਿ ਬਾਕਿ ਤਮਾਮ ਜ਼ਿਲ੍ਹਿਆਂ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।ਪੰਜਾਬ ਵਿੱਚ ਦਿਨ ਦਾ ਔਸਤ ਪਾਰਾ 30 ਡਿਗਰੀ ਅਤੇ ਰਾਤ ਦਾ ਪਾਰਾ 14 ਡਿਗਰੀ ਦੇ ਵਿੱਚ ਚੱਲ ਰਿਹਾ ਹੈ।ਮੁਹਾਲੀ ਅਤੇ ਜਲੰਧਰ ਵਿੱਚ ਦਿਨ ਦਾ ਤਾਪਮਾਨ 32 ਡਿਗਰੀ ਦੇ ਨੇੜੇ ਰਿਹਾ।


ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਨੂੰ ਬਣਾਓ ਇਕਦਮ ਫਿੱਟ, ਲੰਬੇ ਸਮੇਂ ਤੱਕ ਮੇਂਟਨੈੱਸ ਦੇ ਖਰਚੇ ਤੋਂ ਵੀ ਬਚੋ


ਪਰ ਉੱਤਰ ਪੱਛਮੀ ਹਵਾਵਾਂ ਕਾਰਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਸਵੇਰੇ ਅਤੇ ਸ਼ਾਮ ਠੰਢਕ ਮਹਿਸੂਸ ਹੁੰਦੀ ਹੈ।ਉਧਰ ਹਿਮਾਚਲ ਦੇ ਪਹਾੜਾਂ ਤੇ ਰਾਤ ਵੇਲੇ 3-4 ਡਿਗਰੀ ਦੀ ਗਿਰਾਵਟ ਜਾਰੀ ਹੈ।ਇਸ ਕਾਰਨ ਵੀ ਮੈਦਾਨੀ ਇਲਾਕਿਆਂ 'ਚ ਠੰਢਕ ਹੈ।ਫਿਲਹਾਲ 5 ਦਿਨ ਗਰਮ ਹਵਾਵਾਂ ਤੋਂ ਰਾਹਤ ਰਹੇਗੀ।


 


ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ