ਨਵੀਂ ਦਿੱਲੀ: ਪੰਜਾਬ ਦੇ 7 ਜ਼ਿਲ੍ਹਿਆਂ ਅੰਦਰ ਵੀ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਘੱਗਰ ਦਰਿਆ ਵਿੱਚ ਪਏ ਪਾੜ ਨਾਲ ਕਿਸਾਨਾਂ ਦੀ ਫਸਲ ਤਬਾਹ ਹੋ ਗਈ ਹੈ। ਪੰਜਾਬ ਦੇ ਸੱਤ ਜ਼ਿਲ੍ਹਿਆਂ ਵਿੱਚ ਕੁਝ ਥਾਈਂ ਹੇਠਲੇ ਇਲਾਕਿਆਂ ਵਿੱਚ ਬਾਰਸ਼ ਦਾ ਪਾਣੀ ਭਰ ਜਾਣ ਕਰਕੇ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ।


ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਖੇਤਰ ਵਿੱਚ ਕਈ ਥਾਈਂ ਹਲਕੀ ਤੇ ਕਿਤੇ ਮੱਧਮ ਬਾਰਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਹਿਮਾਚਲ ਵਿੱਚ ਵੀ 26 ਜੁਲਾਈ ਤਕ ਮਾਨਸੂਨੀ ਬਾਰਸ਼ ਦੇ ਆਸਾਰ ਹਨ। ਉੱਧਰ ਪੂਰਬ ਉੱਤਰ ਭਾਰਤ ਤੇ ਬਿਹਾਰ ਸ਼ਨੀਵਾਰ ਨੂੰ ਵੀ ਹੜ੍ਹ ਨਾਲ ਜੂਝਦੇ ਰਹੇ। ਇੱਥੇ ਬਾਰਸ਼ ਨਾਲ ਵਾਪਰੀਆਂ ਘਟਨਾਵਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 150 ਦਾ ਅੰਕੜਾ ਪਾਰ ਕਰ ਚੁੱਕੀ ਹੈ। ਇੱਧਰ

ਅਧਿਕਾਰੀਆਂ ਨੇ ਦੱਸਿਆ ਕਿ ਅਸਾਮ ਵਿੱਚ ਹੜ੍ਹਾਂ ਦਾ ਪਾਣੀ ਘਟ ਰਿਹਾ ਹੈ। ਹਾਲਾਂਕਿ 12 ਹੋਰ ਲੋਕਾਂ ਦੀ ਮੌਤ ਦੀ ਰਿਪੋਰਟ ਬਾਅਦ ਸ਼ਨੀਵਾਰ ਨੂੰ ਮ੍ਰਿਤਕਾਂ ਦੀ ਗਿਣਤੀ ਵਧ ਕੇ 59 ਹੋ ਗਈ ਹੈ। ਹੜ੍ਹ ਨਾਲ ਪ੍ਰਭਾਵਿਤ ਜ਼ਿਲ੍ਹਿਆਂ ਦੀ ਗਿਣਤੀ ਘਟ ਕੇ 24 ਹੋ ਗਈ ਹੈ। ਹੜ੍ਹ ਨਾਲ ਸਮੁੱਚੇ ਸੂਬੇ ਵਿੱਚ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ। ਸੂਬੇ ਦੇ ਪ੍ਰਭਾਵਿਤ ਜ਼ਿਲ੍ਹਿਆਂ ਦੇ 3,024 ਪਿੰਡਾਂ ਵਿੱਚ 44,08,142 ਲੋਕ ਹੜ੍ਹ ਦੇ ਚਪੇਟ ਵਿੱਚ ਹਨ।