ਜਲਾਲਾਬਾਦ: ਪੰਜਾਬ ‘ਚ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਉਪ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੇ ਮੱਦੇਨਜ਼ਰ ਅਕਾਲੀ ਦਲ ਤੇ ਕਾਂਗਰਸ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕਰਨ ‘ਚ ਲੱਗ ਗਈਆਂ ਹਨ। ਇਨ੍ਹਾਂ ਚੋਣਾਂ ‘ਚ ਸਭ ਤੋਂ ਅਹਿਮ ਸੀਟ ਜਲਾਲਾਬਾਦ ਦੀ ਹੈ ਜਿੱਥੇ ਅਕਾਲੀ ਤੇ ਕਾਂਗਰਸ ਦੇ ਵੱਡੇ ਨੇਤਾ ਪਿਛਲੇ ਕਈ ਦਿਨਾਂ ਤੋਂ ਡੇਰਾ ਲਾ ਕੇ ਬੈਠੇ ਹਨ।
ਇਸੇ ਦੌਰਾਨ ਜਲਾਲਾਬਾਦ ਦੇ ਅਰਨੀਵਾਲਾ ‘ਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਰਾਜਾ ਵੜਿੰਗ ਦੀ ਸਭਾ ‘ਚ ਬੈਠੇ ਬਜ਼ੁਰਗ ਨਾਲ ਬਹਿਸ ਹੋ ਗਈ। ਅਰਨੀਵਾਲਾ ਦੇ ਲੋਕਾਂ ਦੀ ਮੰਗ ਸੀ ਕਿ ਉਨ੍ਹਾਂ ਦੇ ਨੀਲੇ ਕਾਰਡ ਜਲਦੀ ਹੀ ਆਨ-ਲਾਈਨ ਕਰਵਾਏ ਜਾਣ। ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਦੇ ਮੰਤਰੀ ਹੁੰਦੇ ਹੋਏ 2000 ਕੀ 2500 ਕਾਰਡ ਆਨ-ਲਾਈਨ ਕਰਵਾ ਦੇਵਾਂਗਾ।
ਇਸ ਦੇ ਨਾਲ ਵੜਿੰਗ ਨੂੰ ਸਭਾ ‘ਚ ਬੈਠੇ ਬਜ਼ੁਰਗ ਨੇ ਕਿਹਾ ਕਿ ਜੇਕਰ ਨਹੀਂ ਕਰਵਾ ਪਾਏ ਫੇਰ। ਇਸ ‘ਤੇ ਵੜਿੰਗ ਨੇ ਕਿਹਾ ਕਿ ਫਿਰ ਤੁਸੀਂ ਨਹਿਰ ‘ਚ ਛਾਲ ਮਾਰ ਦੇਣਾ ਮੈਂ ਕੁਝ ਨਹੀਂ ਕਹਾਂਗਾ। ਇਸ ਗੱਲ ‘ਤੇ ਬਜ਼ੁਰਗ ਨੇ ਵੜਿੰਗ ‘ਤੇ ਪਰਚਾ ਕਰਵਾਉਣ ਦੀ ਗੱਲ ਕਹੀ।
ਰਾਜਾ ਵੜਿੰਗ ਨੂੰ ਟੱਕਰਿਆ ਬਾਬਾ, ਕੇਸ ਦੀ ਧਮਕੀ
ਏਬੀਪੀ ਸਾਂਝਾ
Updated at:
01 Oct 2019 04:26 PM (IST)
ਪੰਜਾਬ ‘ਚ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਉਪ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੇ ਮੱਦੇਨਜ਼ਰ ਅਕਾਲੀ ਦਲ ਤੇ ਕਾਂਗਰਸ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕਰਨ ‘ਚ ਲੱਗ ਗਈਆਂ ਹਨ। ਇਸੇ ਦੌਰਾਨ ਜਲਾਲਾਬਾਦ ਦੇ ਅਰਨੀਵਾਲਾ ‘ਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਰਾਜਾ ਵੜਿੰਗ ਦੀ ਸਭਾ ‘ਚ ਬੈਠੇ ਬਜ਼ੁਰਗ ਨਾਲ ਬਹਿਸ ਹੋ ਗਈ।
- - - - - - - - - Advertisement - - - - - - - - -