ਮੁਕਤਸਰ: ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਵੇਂ ਵਿਵਾਦ ਵਿੱਚ ਘਿਰ ਗਏ ਹਨ। ਗਿੱਦੜਬਾਹ ਵਿੱਚ ਰਾਜਾ ਵੜਿੰਗ ਦੇ ਵੱਡੇ ਪੋਸਟਰ ਲਾ ਕੇ ਉੱਪਰ ਲਿਖਿਆ ਹੈ ਕਿ ਇਸ ਤੋਂ ਵੱਡਾ ਕੋਈ ਗੱਦਾਰ ਹੋ ਨਹੀਂ ਸਕਦਾ। ਪੋਸਟਰਾਂ ਵਿੱਚ ਰਾਜਾ ਵੜਿੰਗ ਨੇ ਇੰਦਰਾ ਗਾਂਧੀ ਦੀ ਤਸਵੀਰ ਵਾਲੀ ਟੀ ਸ਼ਰਟ ਪਾਈ ਹੋਈ ਹੈ ਜਿਸ ਉੱਪਰ ਲਿਖਿਆ ਹੈ 'ਮਾਂ ਤੁਝੇ ਸਲਾਮ'।



ਰਾਜਾ ਵੜਿੰਗ ਦੀ ਇਹ ਤਸਵੀਰ ਉਸ ਦਿਨ ਤੋਂ ਚਰਚਾ ਵਿੱਚ ਹੈ ਜਦੋਂ ਉਹ 31 ਅਕਤੂਬਰ ਨੂੰ ਦਿੱਲੀ ਵਿੱਚ ਇਹ ਟੀ-ਸ਼ਰਟ ਪਾ ਕੇ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਗਏ ਸਨ। ਸੋਸ਼ਲ ਮੀਡੀਆ 'ਤੇ ਇਹ ਤਸਵੀਰ ਦੀ ਕਾਫੀ ਚਰਚਾ ਹੋ ਰਹੀ ਹੈ।


ਰਾਜਾ ਵੜਿੰਗ ਲਈ ਮੁਸ਼ਕਲ ਉਸ ਵੇਲੇ ਬਣ ਗਈ ਜਦੋਂ ਉਨ੍ਹਾਂ ਦੀ ਇਸ ਤਸਵੀਰ ਵਾਲੇ ਪੋਸਟਰ ਸਾਰੇ ਗਿੱਦੜਬਾਹਾ ਵਿੱਚ ਲਾ ਦਿੱਤੇ ਗਏ। ਇਨ੍ਹਾਂ ਪੋਸਟਰਾਂ ਵਿੱਚ ਕਾਂਗਰਸ ਨੂੰ ਸਿੱਖ ਵਿਰੋਧੀ ਕਰ ਦਿੱਤਾ ਗਿਆ ਹੈ।


ਰਾਜਾ ਵੜਿੰਗ ਨੇ ਕਿਹਾ ਹੈ ਕਿ ਜਿਹੜੇ ਲੋਕ ਹੁਣ ਆਪਣੇ-ਆਪ ਨੂੰ ਵੱਡੇ ਸਿੱਖ ਕਹਿ ਰਹੇ ਹਨ, ਉਹ ਉਦੋਂ ਕਿੱਥੇ ਹਨ, ਜਦੋਂ ਬਰਗਾੜੀ ਕਾਂਡ ਹੋਇਆ ਸੀ। ਦੂਜੇ ਪਾਸੇ ਕੋਈ ਵੀ ਧਿਰ ਇਹ ਪੋਸਟਰ ਲਾਉਣ ਦੀ ਜ਼ਿੰਮੇਵਾਰੀ ਨਹੀਂ ਲੈ ਰਹੀ।