ਫਿਰੋਜ਼ਪੁਰ: ਮੌਸਮ ਦੀ ਪਹਿਲੀ ਧੁੰਦ ਕਰਕੇ ਅੱਜ ਫਿਰੋਜ਼ਪੁਰ-ਚੰਡੀਗੜ੍ਹ ਸੜਕ `ਤੇ ਪਿੰਡ ਮੱਲਵਾਲ ਕੋਲ ਸਕੂਲ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ। ਸੁਰਜੀਤ ਮੈਮੋਰੀਅਲ ਸਕੂਲ ਦੀ ਵੈਨ ਤੇ ਪ੍ਰਾਈਵੇਟ ਬੱਸ ਵਿਚਾਲੇ ਹੋਈ ਟੱਕਰ ਦੌਰਾਨ ਸੱਤ ਬੱਚੇ ਗੰਭੀਰ ਜ਼ਖ਼ਮੀ ਹੋ ਗਏ। ਕੁਝ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਜ਼ਖ਼ਮੀ ਬੱਚਿਆਂ ਨੂੰ ਲੋਕਾਂ ਨੇ ਤੁਰੰਤ ਮਿਸ਼ਨ ਹਸਪਤਾਲ ਫਿਰੋਜ਼ਪੁਰ ਲਿਆਂਦਾ ਜਿਥੇ ਡਾਕਟਰੀ ਚੈੱਕਅਪ ਕੀਤਾ ਗਿਆ। ਬੱਚਿਆਂ ਦੇ ਮਾਪੇ ਤੇ ਰਿਸ਼ਤੇਦਾਰਾਂ ਨੇ ਕਿਹਾ ਕਿ ਕੰਡਮ ਵੈਨ ਹੋਣ ਕਾਰਨ ਹਾਦਸਾ ਵਾਪਰਿਆ ਹੈ।
ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਭਾਵੇਂ ਹਾਦਸਾ ਧੁੰਦ ਕਰਕੇ ਵਾਪਰਿਆ ਪਰ ਜੇਕਰ ਵੈਨ ਸਹੀ ਹਾਲਤ ਵਿੱਚ ਹੁੰਦੀ ਤਾਂ ਬਰੇਕ ਲਾ ਕੇ ਹਾਦਸੇ ਤੋਂ ਬਚਾਅ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਵੈਨ ਵਿੱਚ ਫੇਸਟ-ਏਡ ਵਰਗੀ ਸਹੂਲਤ ਵੀ ਨਹੀਂ ਸੀ।