ਰੌਬਟ


ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗ੍ਰਹਿ ਜ਼ਿਲ੍ਹੇ ਪਟਿਆਲਾ 'ਚ ਸ਼ਨੀਵਾਰ ਸ਼ਾਮ ਨੂੰ ਕੋਰੋਨਵਾਇਰਸ ਦਾ ਪਹਿਲਾ ਕੇਸ ਦਰਜ ਕੀਤਾ ਗਿਆ। ਇੱਕ 21 ਸਾਲਾ ਨੌਜਵਾਨ, ਜੋ 20 ਮਾਰਚ ਨੂੰ ਨੇਪਾਲ ਤੋਂ ਵਾਪਸ ਆਇਆ ਸੀ, ਕੋਰੋਨਾ ਟੈਸਟ 'ਚ ਪੌਜ਼ੇਟਿਵ ਹੈ। ਇਸ ਤੋਂ ਬਾਅਦ ਉਸ ਨੂੰ ਅੰਬਾਲਾ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।



ਪੀਜੀਆਈਐਮਈਆਰ, ਚੰਡੀਗੜ੍ਹ ਦੀ ਰਿਪੋਰਟ ਨਾਲ ਪਟਿਆਲਾ ਦੀ ਸਿਹਤ ਵਿਭਾਗ ਟੀਮ ਪੁਲਿਸ ਪਾਰਟੀ ਨਾਲ ਲੜਕੇ ਦੇ ਜੱਦੀ ਪਿੰਡ ਰਾਮਨਗਰ ਪਹੁੰਚੀ। ਸਿਹਤ ਵਿਭਾਗ ਨੇ ਪਹਿਲਾਂ ਹੀ ਪਿੰਡ ਵਿੱਚ ਨਜ਼ਦੀਕੀ ਸੰਪਰਕਾਂ ਦੀ ਪਛਾਣ ਕਰਨ ਲਈ ਚਾਰ ਨਿਗਰਾਨੀ ਟੀਮਾਂ ਭੇਜ ਦਿੱਤੀਆ ਸਨ।



ਪਟਿਆਲਾ ਦੇ ਸਿਵਲ ਸਰਜਨ ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਉਨ੍ਹਾਂ ਨੇ ਜਾਂਚ ਲਈ ਮਰੀਜ਼ ਦੇ ਨਜ਼ਦੀਕੀ ਸੰਪਰਕਾਂ ਦੇ 14 ਨਮੂਨੇ ਇਕੱਠੇ ਕੀਤੇ ਹਨ। ਸਿਵਲ ਸਰਜਨ ਨੇ ਦੱਸਿਆ ਕਿ ਮਰੀਜ਼ ਨੇ ਪੇਟ ਵਿੱਚ ਦਰਦ ਦੀ ਸ਼ਿਕਾਇਤ ਸੀ ਜਿਸ ਤੋਂ ਬਆਦ 26 ਮਾਰਚ ਨੂੰ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।



ਸਿਹਤ ਵਿਭਾਗ ਨੇ ਖੁਲਾਸਾ ਕੀਤਾ ਕਿ ਮਰੀਜ਼ ਚੰਡੀਗੜ੍ਹ ਦੀ ਇੱਕ ਨਿੱਜੀ ਫਰਮ ਵਿੱਚ ਕੰਮ ਕਰਦਾ ਸੀ। ਖਾਸ ਤੌਰ 'ਤੇ, ਮਰੀਜ਼ ਨੇ ਹਾਲ ਹੀ ਵਿੱਚ ਇੱਕ ਹੋਰ ਨੇੜਲੇ ਪਿੰਡ ਸ਼ਾਹਪੁਰ ਦਾ ਦੌਰਾ ਕੀਤਾ ਸੀ। ਇਸ ਤੋਂ ਬਆਦ ਸ਼ਾਹਪੁਰ ਨੂੰ ਪੁਲਿਸ ਨੇ ਪੂਰੀ ਤਰ੍ਹਾਂ ਨਾਲ ਲੌਕਡਾਉਨ ਕਰ ਦਿੱਤਾ ਹੈ।



ਸਿਵਲ ਸਰਜਨ ਹਰੀਸ਼ ਮਲਹੋਤਰਾ ਨੇ ਕਿਹਾ: “ਅਸੀਂ ਪਹਿਲਾਂ ਹੀ ਦੋ ਪਿੰਡਾਂ ਨੂੰ ਸੀਲ ਕਰ ਚੁੱਕੇ ਹਾਂ। ਚਾਰ ਟੀਮਾਂ ਪਹਿਲਾਂ ਹੀ ਬਣਾਈਆਂ ਹੋਈਆਂ ਹਨ, ਤੇ ਦੋ ਹੋਰ ਸੀਨੀਅਰ ਮੈਡੀਕਲ ਅਧਿਕਾਰੀ ਪਿਛਲੇ 12 ਘੰਟਿਆਂ ਤੋਂ ਨਿਰੰਤਰ ਕੰਮ ਕਰ ਰਹੇ ਹਨ। ਨੇੜਲੇ ਸੰਪਰਕ ਦੇ ਨਮੂਨੇ ਪਹਿਲਾਂ ਹੀ ਲੈਬ ਨੂੰ ਭੇਜੇ ਜਾ ਚੁੱਕੇ ਹਨ। ” ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਕੋਵੀਡ -19 ਦੇ ਕਿਸੇ ਹੋਰ ਕੇਸ ਦਾ ਪਤਾ ਲਾਉਣ ਲਈ ਉਸ ਦੇ ਜੱਦੀ ਪਿੰਡ ਵਿੱਚ ਇੱਕ ਸਰਵੇਖਣ ਵੀ ਸ਼ੁਰੂ ਕੀਤਾ ਹੈ।