ਬਠਿੰਡਾ: ਬਲਾਤਕਾਰੀ ਬਾਬਾ ਰਾਮ ਰਹੀਮ ਨੇ ਜੇਲ੍ਹ ਤੋਂ ਬਚਣ ਲਈ ਖਤਰਨਾਕ ਯੋਜਨਾ ਘੜੀ ਸੀ। ਪੈਟਰੋਲ ਬੰਬਾਂ ਨਾਲ ਸਰਕਾਰੀ ਇਮਾਰਤਾਂ ਨੂੰ ਸੁਆਹ ਕਰਨ ਮਗਰੋਂ ਬਾਬੇ ਦੇ ਗੁੰਡਿਆਂ ਨੇ ਪਾਣੀ ਦੀਆਂ ਟੈਂਕੀਆਂ ਵਿੱਚ ਜ਼ਹਿਰ ਮਿਲਾਉਣਾ ਸੀ। ਇਸ ਗੱਲ਼ ਦੀ ਭਿਣਕ ਲੱਗਦਿਆਂ ਹੀ ਪੁਲਿਸ ਨੇ ਵਾਟਰ ਵਰਕਸ ਦੀਆਂ ਟੈਂਕੀਆਂ ਤੇ ਦੂਜੀਆਂ ਜਗ੍ਹਾਂ ਉੱਤੇ ਸੁਰੱਖਿਆ ਵਧਾ ਦਿੱਤੀ ਹੈ।

ਪੁਲਿਸ ਇਸ ਬਾਰੇ ਕੁਝ ਬੋਲਣ ਲਈ ਤਿਆਰ ਨਹੀਂ ਪਰ ਸੁਰੱਖਿਆ ਵਧਾਉਣ ਦਾ ਗੱਲ ਜ਼ਰੂਰ ਕਬੂਲ ਰਹੀ ਹੈ। ਪੁਲਿਸ ਨੇ ਕਿਹਾ ਹੈ ਕਿ ਸਾਵਧਾਨੀ ਦੇ ਤੌਰ ਉੱਤੇ ਸਾਰੇ ਜਨਤਕ ਸਥਾਨਾਂ ਉੱਤੇ ਪੁਲਿਸ ਨਜ਼ਰ ਬਣਾਏ ਹੋਏ ਹੈ।

ਸੂਤਰਾਂ ਮੁਤਾਬਕ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਉਸ ਦੇ ਗੁੰਡੇ ਲਚਾਰ ਮਹਿਸੂਸ ਕਰ ਰਹੇ ਹਨ। ਹਾਸਲ ਜਾਣਕਾਰੀ ਮੁਤਾਬਕ ਪੁਲਿਸ ਨੂੰ ਖੁਫੀਆ ਸੂਚਨਾ ਮਿਲੀ ਸੀ ਕਿ ਰਾਮ ਰਹੀਮ ਨੂੰ ਸਜ਼ਾ ਸੁਣਾਈ ਜਾਣ ਤੋਂ ਬਾਅਦ ਕਰਫਿਊ ਵਿੱਚ ਬੇਬਸ ਰਹੇ ਬਾਬੇ ਦੇ ਗੁੰਡੇ ਪਾਣੀ ਦੀਆਂ ਟੈਂਕੀਆਂ ਵਿੱਚ ਜ਼ਹਿਰ ਮਿਲਾ ਸਕਦੇ ਹਨ।