50 ਗਜ਼ ਜ਼ਮੀਨ 'ਤੇ 20 ਰੁਪਏ ਦਿਹਾੜੀ ਨਾਲ ਖੇਤੀ ਕਰਦਾ ਕਰੋੜਾਂ ਦਾ ਮਾਲਕ
ਏਬੀਪੀ ਸਾਂਝਾ | 20 Sep 2017 11:03 AM (IST)
ਪੰਚਕੂਲਾ: ਕਿਸੇ ਵੇਲੇ ਕਰੋੜਾਂ ਦੀ ਜ਼ਮੀਨਾਂ ਤੇ ਪ੍ਰੇਮੀਆਂ ਤੋਂ ਖੇਤੀ ਕਰਾਉਂਦਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਹੁਣ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ 50 ਗਜ਼ ਜ਼ਮੀਨ 'ਤੇ 20 ਰੁਪਏ ਦਿਹਾੜੀ ਨਾਲ ਖੇਤੀ ਦਾ ਕੰਮ ਕਰਦਾ ਹੈ। ਸਾਧਵੀ ਸਰੀਰਕ ਸ਼ੋਸ਼ਣ ਮਾਮਲੇ 'ਚ 20 ਸਾਲ ਦੀ ਜੇਲ੍ਹ ਕੱਟ ਰਹੇ ਬਲਾਤਕਾਰੀ ਬਾਬੇ ਨੇ ਸ਼ਾਇਦ ਸੁਫਨੇ ਵਿੱਚ ਨਹੀਂ ਸੋਚਿਆ ਹੋਵੇਗਾ ਕਿ ਕਦੇ ਉਸਨੂੰ ਇਹ ਦਿਨ ਦੇਖਣੇ ਪੈਣਗੇ। ਇਸ ਸਬੰਧੀ ਹਰਿਆਣਾ ਜੇਲ੍ਹ ਦੇ ਹੈੱਡਕੁਆਰਟਰ 'ਚ ਕੀਤੀ ਪ੍ਰੈੱਸ ਕਾਨਫ਼ਰੰਸ 'ਚ ਜਾਣਕਾਰੀ ਦਿੰਦੇ ਹੋਏ ਹਰਿਆਣਾ ਜੇਲ੍ਹ ਦੇ ਡੀ. ਜੀ. ਪੀ. ਕੇ. ਪੀ. ਸਿੰਘ ਨੇ ਦੱਸਿਆ ਕਿ ਗੁਰਮੀਤ ਰਾਮ ਰਹੀਮ ਨੂੰ ਉਸ ਦੇ ਦਿਨ ਦੇ ਕੰਮ ਲਈ 20 ਰੁਪਏ ਦਿਹਾੜੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਾਲੇ ਗੁਰਮੀਤ ਰਾਮ ਰਹੀਮ ਸਿਰਫ਼ ਦਰੱਖ਼ਤਾਂ ਦੀ ਕਟਾਈ-ਛੰਗਾਈ ਅਤੇ ਪਾਣੀ ਦੇਣ ਦਾ ਕੰਮ ਕਰ ਰਿਹਾ ਹੈ, ਕੁਝ ਦਿਨ ਬਾਅਦ ਉਹ ਜੇਲ੍ਹ 'ਚ ਸਬਜ਼ੀਆਂ ਉਗਾਏਗਾ।