ਚੰਡੀਗੜ੍ਹ: ਕੈਪਟਨ ਦੇ ਖਾਸ-ਮ-ਖਾਸ ਰਾਣਾ ਗੁਰਜੀਤ ਸਿੰਘ ਦੀ ਅਜੇ ਵੀ ਮੰਤਰੀ ਦੀ ਕੁਰਸੀ ਉੱਪਰ ਅੱਖ ਹੈ। 'ਏਬੀਪੀ ਸਾਂਝਾ' ਨਾਲ ਗੱਲ਼ਬਾਤ ਕਰਦਿਆਂ ਉਨ੍ਹਾਂ ਕਿਹਾ, "ਤਰੱਕੀ ਕਿਸ ਨੂੰ ਨਹੀਂ ਚਾਹੀਦੀ? ਤਰੱਕੀ ਲੈ ਕੇ ਕੌਣ ਖ਼ੁਸ਼ ਨਹੀਂ ਹੁੰਦਾ? ਮੰਤਰੀ ਬਣਾਉਣਾ ਜਾਂ ਨਾ ਬਣਾਉਣਾ ਕਾਂਗਰ ਪ੍ਰਧਾਨ ਰਾਹੁਲ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਜਾਂ ਹਾਈਕਮਾਨ ਦੇ ਹੱਥ ਹੈ।"

 

ਦਰਅਸਲ 'ਏਬੀਪੀ ਸਾਂਝਾ' ਨੇ ਸਵਾਲ ਕੀਤਾ ਕਿ ਕੀ ਉਨ੍ਹਾਂ ਨੂੰ ਕੈਪਟਨ ਨਾਲ ਗਿਲਾ ਹੈ ਕਿ ਕਰੀਬੀ ਹੁੰਦੇ ਹੋਏ ਵੀ ਮੁੜ ਕੈਬਨਿਟ ਵਿੱਚ ਨਹੀਂ ਲਿਆ? ਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਤਰੱਕੀ ਕਿਸ ਨੂੰ ਨਹੀਂ ਚਾਹੀਦੀ? ਪਰ ਇਸ ਦਾ ਫੈਸਲਾ ਹਾਈਕਮਾਨ ਨੇ ਕਰਨਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਾ ਅਹਿਮ ਮਸਲਾ ਹੈ। ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਨਸ਼ਾ ਕੇਂਦਰ ਦੀਆਂ ਕੁੜੀਆਂ ਦੇ ਪੁਲਿਸ ਅਫਸਰਾਂ 'ਤੇ ਲਾਏ ਇਲਜ਼ਾਮਾਂ ਨੂੰ ਉਠਾਉਣ ਜਾ ਰਹੇ ਹਨ।" ਰਾਣਾ ਨੇ ਕਿਹਾ ਕਿ ਨਸ਼ੇ ਦੀ ਜਿੰਮੇਵਾਰੀ ਅਸੀਂ ਲੈਂਦੇ ਹਾਂ ਪਰ ਕੈਪਟਨ ਦੀ ਨੀਅਤ ਬਿਲਕੁਲ ਸਾਫ ਹੈ। ਸਾਡੀ ਸਰਕਾਰ ਨਸ਼ਾ ਖ਼ਤਮ ਕਰ ਰਹੀ ਹੈ।