Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਨਵੀਆਂ ਤਕਨੀਕਾਂ ਦਾ ਹਾਣੀ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਨਵੇਂ ਯੁੱਗ ਵਿੱਚ ਨਵੀਆਂ ਤਕਨੀਕਾਂ ਰਾਹੀਂ ਕੰਮਕਾਜ ਨੂੰ ਆਸਾਨ ਬਣਾਉਣ ਤੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਸਾਡੀ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਨੂੰ ਡਿਜੀਟਲ ਕੀਤਾ ਜਾ ਰਿਹਾ ਹੈ। ਡਿਜ਼ੀਟਲ ਵਿਧਾਨ ਸਭਾ ਨਾਲ ਰੋਜ਼ਾਨਾ ਲੱਖਾਂ ਟਨ ਕਾਗ਼ਜ਼ ਬਚੇਗਾ। ਇਸ ਨਾਲ ਰੁੱਖਾਂ ਦਾ ਵੀ ਬਚਾਅ ਹੋਵੇਗਾ। 



ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ ਅੱਜ ਡਿਜੀਟਲ ਹੋਈ ਪੰਜਾਬ ਦੀ ਵਿਧਾਨ ਸਭਾ ਵਿੱਚ ਦੋ ਦਿਨਾਂ ਟ੍ਰੇਨਿੰਗ ਵਰਕਸ਼ਾਪ ਵਿੱਚ ਹਿੱਸਾ ਲਿਆ…ਡਿਜੀਟਲ ਵਿਧਾਨ ਸਭਾ ਦੀ ਪਹਿਲਕਦਮੀ ਨਾਲ ਰੋਜ਼ਾਨਾ ਲੱਖਾਂ ਟਨ ਕਾਗ਼ਜ਼ ਬਚੇਗਾ ਤੇ ਨਾਲ ਹੀ ਰੁੱਖਾਂ ਦਾ ਵੀ ਬਚਾਅ ਹੋਵੇਗਾ…ਨਵੇਂ ਯੁੱਗ ਵਿੱਚ ਨਵੀਆਂ ਤਕਨੀਕਾਂ ਰਾਹੀਂ ਕੰਮਕਾਜ ਨੂੰ ਆਸਾਨ ਬਣਾਉਣ ਤੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਸਾਡੀ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ…ਆਉਣ ਵਾਲੇ ਸਮੇਂ ਵਿੱਚ ਹੋਰ ਵਿਭਾਗ ਵੀ ਪੇਪਰਲੈੱਸ ਕਰਨ ਲਈ ਯੋਜਨਾਵਾਂ ਬਣਾ ਰਹੇ ਹਾਂ…ਰੰਗਲਾ ਪੰਜਾਬ ਨਵੀਆਂ ਤਕਨੀਕਾਂ ਦਾ ਹਾਣੀ ਹੋਵੇਗਾ..।