ਕਾਬਲੇਗੌਰ ਹੈ ਕਿ ਪੰਜਾਬ ਪੁਲਿਸ ਨੇ ਚੋਣ ਜ਼ਾਬਤੇ ਪਿਛੋਂ ਗੁਆਂਢੀ ਸੂਬਿਆਂ ਤੋਂ ਆਉਂਦੇ ਨਸ਼ਿਆਂ 'ਤੇ ਕਾਫ਼ੀ ਸਖ਼ਤੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਕਣਕ ਦੀ ਵਾਢੀ ਸਿਰ 'ਤੇ ਹੋਣ ਕਰਕੇ ਪੋਸਤ ਦੀ ਮੰਗ ਵਧਣ ਲੱਗੀ ਹੈ। ਭੁੱਕੀ ਦੀ ਸਪਲਾਈ ਘਟਣ ਕਰਕੇ ਭਾਅ ਵਧਣ ਲੱਗੇ ਹਨ। ਸੂਤਰਾਂ ਮੁਤਾਬਕ ਪੰਜਾਬ ਦੇ ਪਿੰਡਾਂ ਵਿੱਚ ਭੁੱਕੀ ਦਾ ਭਾਅ ਹੁਣ ਪਰਚੂਨ ਵਿੱਚ 5 ਹਜ਼ਾਰ ਰੁਪਏ ਪ੍ਰਤੀ ਕਿਲੋ ਤੱਕ ਪੁੱਜ ਗਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਪੰਜਾਬ ਨਾਲ ਲੱਗਦੀ ਰਾਜਸਥਾਨ ਤੇ ਹਰਿਆਣਾ ਦੀ ਸਰਹੱਦ ’ਤੇ ਤਿੰਨ ਦਰਜਨ ਤੋਂ ਉਪਰ ਨਾਕੇ ਹਨ। ਇਸ ਕਰੇ ਭੁੱਕੀ ਦੀ ਤਸਕਰੀ ਕਰਨ ਵਾਲੇ ਵੀ ਸ਼ਾਂਤ ਹੋ ਗਏ ਹਨ। ਪੁਲਿਸ ਨਾਕਿਆਂ ਕਰਕੇ ਅਮਲੀ ਵੀ ਸਰਹੱਦ ਵੱਲ ਜਾਣ ਤੋਂ ਡਰਦੇ ਹਨ। ਉਧਰ, ਵੱਡੇ ਨਸ਼ਾ ਤਸਕਰਾਂ ਨੇ ਭੁੱਕੀ ਦੇ ਭਾਅ ਚੱਕ ਦਿੱਤੇ ਹਨ। ਇਸ ਕਰਕੇ ਅਮਲੀ ਪ੍ਰੇਸ਼ਾਨ ਹਨ।