ਕਿਸਾਨ ਅੰਦੋਲਨ 'ਚ ਕਸੂਤੇ ਘਿਰੇ ਰਵਨੀਤ ਬਿੱਟੂ, ਬੀਜੇਪੀ ਨੂੰ ਮਿਲ ਗਿਆ ਬੈਠੇ-ਬਿਠਾਏ ਮੁੱਦਾ
ਏਬੀਪੀ ਸਾਂਝਾ | 04 Jan 2021 03:08 PM (IST)
ਕਿਸਾਨ ਅੰਦੋਲਨ ਵਿਚਾਲੇ ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਕਸੂਤੇ ਘਿਰ ਗਏ ਹਨ। ਬਿੱਟੂ ਨੇ ਬੀਜੇਪੀ ਨੂੰ ਬੈਠੇ-ਬਿਠਾਏ ਮੁੱਦਾ ਦੇ ਦਿੱਤਾ ਹੈ। ਹੁਣ ਬਿੱਟੂ ਖ਼ਿਲਾਫ਼ ਬੀਜੇਪੀ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਲੁਧਿਆਣਾ: ਕਿਸਾਨ ਅੰਦੋਲਨ ਵਿਚਾਲੇ ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਕਸੂਤੇ ਘਿਰ ਗਏ ਹਨ। ਬਿੱਟੂ ਨੇ ਬੀਜੇਪੀ ਨੂੰ ਬੈਠੇ-ਬਿਠਾਏ ਮੁੱਦਾ ਦੇ ਦਿੱਤਾ ਹੈ। ਹੁਣ ਬਿੱਟੂ ਖ਼ਿਲਾਫ਼ ਬੀਜੇਪੀ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਅੱਜ ਲੁਧਿਆਣਾ ਦੇ ਘੰਟਾ ਘਰ ਚੌਕ 'ਚ ਵੀ ਬਿੱਟੂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿੱਚ ਬੀਜੇਪੀ ਆਗੂਆਂ ਨੇ ਕਿਹਾ ਕਿ ਜਦ ਤੱਕ ਰਵਨੀਤ ਬਿੱਟੂ ਦੇ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ, ਇਹ ਲੜੀਵਾਰ ਰੋਸ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹਿਣਗੇ। ਹਾਲਾਂਕਿ ਇਸ ਦੌਰਾਨ ਪੁਲੀਸ ਨੇ ਚਾਰੇ ਪਾਸੇ ਘੇਰਾਬੰਦੀ ਕੀਤੀ ਹੋਈ ਸੀ ਤਾਂ ਜੋ ਕੋਈ ਅਣ ਸੁਖਾਵੀਂ ਘਟਨਾ ਨਾ ਵਾਪਰੇ। ਬੀਜੇਪੀ ਵਰਕਰਾਂ ਦੀ ਮੰਗ ਹੈ ਕਿ ਰਵਨੀਤ ਬਿੱਟੂ ਖ਼ਿਲਾਫ਼ ਕਿਸਾਨ ਅੰਦੋਲਨ ਤੇ ਦਿੱਤੇ ਬਿਆਨਾਂ ਖਿਲਾਫ ਕਾਰਵਾਈ ਕੀਤੀ ਜਾਵੇ। ਕੱਲ੍ਹ ਤੋਂ ਇਹ ਰੋਸ ਪ੍ਰਦਰਸ਼ਨ ਕਮਿਸ਼ਨਰ ਦਫ਼ਤਰ ਦੇ ਬਾਹਰ ਕੀਤੇ ਜਾਣਗੇ। ਜ਼ਿਕਰਯੋਗ ਹੈ ਕੀ ਪਿਛਲੇ ਦਿਨੀਂ ਰਵਨੀਤ ਬਿੱਟੂ ਨੇ ਇੱਕ ਬਿਆਨ ਦਿੱਤਾ ਸੀ ਕਿ "ਜੇ ਸਰਕਾਰ ਨੇ ਇਕ ਤਰੀਕ ਤਕ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਇੱਥੇ ਲਾਸ਼ਾਂ ਦੇ ਢੇਰ ਲੱਗ ਜਾਣਗੇ।" ਇਸ ਦਾ ਬੀਜੇਪੀ ਆਗੂਆਂ ਵੱਲੋਂ ਸਖ਼ਤ ਵਿਰੋਧ ਲਗਾਤਾਰ ਕੀਤਾ ਜਾ ਰਿਹਾ ਹੈ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਬਿੱਟੂ ਖਿਲਾਫ ਇਸ ਮਾਮਲੇ 'ਚ ਦਿੱਲੀ ਵਿੱਚ FIR ਵੀ ਦਰਜ ਹੋ ਚੁੱਕੀ ਹੈ।