ਰਵਨੀਤ ਬਿੱਟੂ ਦਾ ਨਵਜੋਤ ਸਿੱਧੂ 'ਤੇ ਹਮਲਾ, ਕਿਹਾ ਪਹਿਲੀ ਗੇਂਦ 'ਤੇ ਛੱਕਾ ਨਹੀਂ ਵਜਦਾ
ਏਬੀਪੀ ਸਾਂਝਾ | 21 Dec 2019 06:01 PM (IST)
ਲੁਧਿਆਣਾ ਦੇ ਕਾਂਗਰਸ ਦੇ ਐਮਪੀ ਰਵਨੀਤ ਸਿੰਘ ਬਿੱਟੂ ਨੇ ਨਵਜੋਤ ਸਿੱਧੂ 'ਤੇ ਸਿੱਧਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਾਂਗਰਸ ਦੇ ਪੁਰਾਣੇ ਵਰਕਰਾਂ ਨੂੰ ਚੰਗਾ ਨਹੀਂ ਲੱਗਦਾ ਜਦੋਂ ਚੰਦ ਕੁ ਦਿਨਾਂ ਤੋਂ ਕਾਂਗਰਸ 'ਚ ਆਏ ਬੰਦੇ ਟੌਪ ਦੀਆਂ ਮਨਿਸਟਰੀਆਂ ਲੈ ਜਾਂਦੇ ਹਨ।
ਲੁਧਿਆਣਾ: ਇੱਥੋਂ ਦੇ ਕਾਂਗਰਸ ਦੇ ਐਮਪੀ ਰਵਨੀਤ ਸਿੰਘ ਬਿੱਟੂ ਨੇ ਨਵਜੋਤ ਸਿੱਧੂ 'ਤੇ ਸਿੱਧਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਾਂਗਰਸ ਦੇ ਪੁਰਾਣੇ ਵਰਕਰਾਂ ਨੂੰ ਚੰਗਾ ਨਹੀਂ ਲੱਗਦਾ ਜਦੋਂ ਚੰਦ ਕੁ ਦਿਨਾਂ ਤੋਂ ਕਾਂਗਰਸ 'ਚ ਆਏ ਬੰਦੇ ਟੌਪ ਦੀਆਂ ਮਨਿਸਟਰੀਆਂ ਲੈ ਜਾਂਦੇ ਹਨ। ਰਵਨੀਤ ਬਿੱਟੂ ਇੱਥੇ ਹੀ ਨਹੀਂ ਰੁੱਕੇ, ਉਨ੍ਹਾਂ ਸਿੱਧੂ ਨੂੰ ਸਲਾਹ ਦਿੱਤੀ ਕਿ ਪਹਿਲੀ ਬਾਲ 'ਤੇ ਛੱਕਾ ਨਹੀਂ ਵਜਦਾ। ਹੁਣ ਕੈਪਟਨ ਸਰਕਾਰ 'ਚ ਟੌਪ ਦੀਆਂ ਮਨਿਸਟਰੀਆਂ ਕਿਸ ਕੋਲ ਨੇ ਅਤੇ ਬਾਹਰੋਂ ਕੌਣ ਆਇਆ ਸੀ, ਨਵਜੋਤ ਸਿੱਧੂ ਸੀ ਜਾਂ ਫਿਰ ਮਨਪ੍ਰੀਤ ਬਾਦਲ। ਸਿੱਧੂ ਕੋਲ ਸਥਾਨਕ ਸਰਕਾਰਾਂ ਬਾਰੇ ਮੰਤਰਾਲਾ ਸੀ ਅਤੇ ਮਨਪ੍ਰੀਤ ਬਾਦਲ ਕੋਲ ਵਿੱਤ ਮੰਤਰਾਲਾ, ਅਜਿਹੇ 'ਚ ਸਿੱਧੂ ਤੋਂ ਬਾਅਦ ਬਿੱਟੂ ਨੇ ਸਿੱਧਾ ਹਮਲਾ ਮਨਪ੍ਰੀਤ ਬਾਦਲ 'ਤੇ ਬੋਲਦਿਆ। ਉਨ੍ਹਾਂ ਜਿੱਥੇ ਕੈਬਨਿਟ 'ਚ ਫੇਰਬਦਲ ਦੀ ਮੰਗ ਰੱਖ ਦਿੱਤੀ ਉੱਥੇ ਹੀ ਮਨਪ੍ਰੀਤ ਨੂੰ ਵਾਅਦਿਆਂ 'ਤੇ ਜਵਾਬ ਦੇਣ ਲਈ ਵੀ ਕਿਹਾ। ਨਵਜੋਤ ਸਿੱਧੂ ਤੋਂ ਚਾਹੇ ਪਹਿਲੀ ਬਾਲ 'ਤੇ ਛੱਕਾ ਵੱਜੇ ਚਾਹੇ ਜਾਂ ਨਾ ਵੱਜੇ, ਪਰ ਇੱਥੇ ਰਵਨੀਤ ਬਿੱਟੂ ਨੇ ਜਿਹੜੀ ਬਾਲਲਿੰਗ ਕੀਤੀ, ਉਸ ਨੇ ਸਰਕਾਰ 'ਚ ਫੁੱਟ ਜੱਗ-ਜ਼ਾਹਿਰ ਜ਼ਰੂਰ ਕਰ ਦਿੱਤੀ ਹੈ।