ਬਠਿੰਡਾ: ਇੱਥੇ ਖੇਤੀਬਾੜੀ ਦਫ਼ਤਰ ਦੀ ਭੰਨ ਤੋੜ ਮਾਮਲੇ 'ਚ ਅੱਜ ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਪੁੱਜੇ ਬਠਿੰਡਾ ਅਦਾਲਤ 'ਚ ਪੇਸ਼ੀ 'ਤੇ ਪਹੁੰਚੇ। ਫਿਲਹਾਲ ਕੋਰਟ ਵੱਲੋਂ ਬਿੱਟੂ ਨੂੰ ਰਾਹਤ ਮਿਲੀ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਵਨੀਤ ਬਿੱਟੂ ਨੇ ਕਿਹਾ ਕਿ ਅਕਾਲੀ ਦਲ-ਬੀਜੇਪੀ ਸਰਕਾਰ ਦੇ ਸਮੇਂ ਕਿਸਾਨਾਂ ਵੱਲੋਂ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਸੀ ਉਸੇ ਦੌਰਾਨ ਮੈਂ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਿਸ ਦੇ ਚੱਲਦੇ ਪੁਲਿਸ ਵੱਲੋਂ ਸਾਡੇ 'ਤੇ ਕੇਸ ਦਰਜ ਕੀਤਾ ਸੀ

ਇਸ ਮੌਕੇ ਪੰਜਾਬ ਸਰਕਾਰ ਵੱਲੋਂ ਚੋਣਾਂ ਦੇ ਮੈਨੀਫੈਸਟੋ 'ਚ ਕਿਸਾਨਾਂ ਨਾਲ ਕੀਤੇ ਕਰਜ਼ਾ ਮਾਫ਼ੀ ਦੇ ਵਾਅਦੇ ਸਵਾਲ 'ਤੇ ਬੋਲਦੇ ਕਿਹਾ ਉਨ੍ਹਾਂ ਕਿਹਾ ਕਿ ਜੋ ਦੇ ਸਮੇਂ ਹਾਲਾਤ ਹਨ, ਸਾਢੇ ਚਾਰ ਹਜ਼ਾਰ ਕਰੋੜ ਰੁਪਿਆ ਦੋ ਲੱਖ ਰੁਪਏ ਦੇ ਹਿਸਾਬ ਨਾਲ ਕਿਸਾਨਾਂ ਨੂੰ ਦਿੱਤਾ ਗਿਆ ਇਹ ਵੀ ਸੱਚਾਈ ਹੈ ਕਿ ਤਕਰੀਬਨ 10,000 ਕਰੋੜ ਰੁਪਿਆ ਕਿਸਾਨਾਂ ਦਾ ਕਰਜ਼ਾ ਸੀ ਜਿਨ੍ਹਾਂ ਚੋਂ 6,000 ਕਰੋੜ ਰੁਪਏ ਹਾਲੇ ਵੀ ਬਕਾਇਆ ਹੈ



ਕਿਸਾਨਾਂ ਨੂੰ ਪੈਨਸ਼ਨ ਯੋਜਨਾ ਲਾਗੂ ਕਰਨ ਦੇ ਸਵਾਲ 'ਤੇ ਕਿਹਾ ਉਨ੍ਹਾਂ ਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਤਿੰਨ ਸਾਲ ਪਹਿਲਾਂ ਵਿਧਾਨ ਸਭਾ 'ਚ ਕਿਹਾ ਸੀ ਕਿ ਪੰਜਾਬ ਦੇ ਖ਼ਜ਼ਾਨੇ ਨੂੰ ਮੈਂ ਠੀਕ ਕਰਾਂਗਾ ਪਰ ਅਜੇ ਤੱਕ ਠੀਕ ਨਹੀਂ ਹੋਇਆਖਜ਼ਾਨਾ ਮੰਤਰੀ ਮੀਡੀਆ ਅੱਗੇ ਆ ਕੇ ਦੱਸਣ ਕਿ ਤਿੰਨ ਸਾਲ ਪਹਿਲਾਂ ਉਨ੍ਹਾਂ ਵਲੋਂ ਕੀਤੇ ਵਾਅਦਿਆਂ ਦਾ ਹੁਣ ਕੀ ਬਣਿਆ।

ਇਸ ਤੋਂ ਇਲਾਵਾ ਰਵਨੀਤ ਬਿੱਟੂ ਨੇ ਬਾਦਲ ਬਾਰੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਆਪਣਾ ਘਰ ਭਰਿਆ ਹੈ ਪਰ ਲੋਕਾਂ ਲਈ ਕਦੇ ਵੀ ਉਨ੍ਹਾਂ ਨੇ ਖ਼ਜ਼ਾਨਾ ਖਾਲੀ ਕਰਨ ਦੀ ਗੱਲ ਨਹੀਂ ਕਹੀ ਲੋਕਾਂ ਨੂੰ ਤਾਂ ਉਨ੍ਹਾਂ ਨੇ ਖੁਸ਼ ਰੱਖ ਸੀ। ਉਨ੍ਹਾਂ ਅੱਗੇ ਕਿਹਾ ਕਿ ਇੱਕ ਸਾਡੇ ਮੁੱਖ ਮੰਤਰੀ ਸਾਹਿਬ ਜਦ ਵੀ ਕੋਈ ਮਹਿਕਮਾ ਕਿਸੇ ਦੀ ਗੱਲ ਆਉਂਦੀ ਹੈ ਤਾਂ ਉਹ ਫਾਈਨਾਂਸ 'ਤੇ ਆ ਕੇ ਰੁ ਜਾਂਦੀ ਹੈ