ਚੰਡੀਗੜ੍ਹ: ਲੋਕ ਸਭਾ ਲਈ ਉਮੀਦਵਾਰ ਐਲਾਨਣ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਵੱਡੇ ਪੱਧਰ ਤੇ ਬਾਗ਼ੀ ਸੁਰਾਂ ਉੱਠੀਆਂ ਸਨ ਤੇ ਪਾਰਟੀ ਨੇ ਇਸ ਦੀ ਸਾਰ ਲੈਣੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰ ਲੋਕ ਸਭਾ ਹਲਕੇ ਦੀ ਬੈਠਕ ਲੈਣੀ ਸ਼ੁਰੂ ਕਰ ਦਿੱਤੀ ਤਾਂ ਕਿ ਕਾਂਗਰਸ ਇਕਜੁੱਟ ਹੋ ਕੇ ਚੋਣ ਲੜ ਸਕੇ।

ਸ਼ੁੱਕਰਵਾਰ ਨੂੰ ਹੁਸ਼ਿਆਰਪੁਰ ਹਲਕੇ ਦੀ ਬੈਠਕ ਰੱਖੀ ਗਈ ਜਿੱਥੋਂ ਕਾਂਗਰਸ ਦੇ ਉਮੀਦਵਾਰ ਰਾਜ ਕੁਮਾਰ ਚੱਬੇਵਾਲ ਚੋਣ ਲੜਨਗੇ ਪਰ ਹੁਸ਼ਿਆਰਪੁਰ ਤੋਂ ਹੀ ਕਾਂਗਰਸ ਦੀ ਸੀਨੀਅਰ ਲੀਡਰ ਤੇ ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ ਨੂੰ ਮੀਟਿੰਗ ਦਾ ਸੱਦਾ ਤਕ ਨਹੀਂ ਦਿੱਤਾ ਗਿਆ।



ਚੌਧਰੀ ਨਾਲ ਜਦੋਂ ਫ਼ੋਨ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਸ ਨੂੰ ਕਾਂਗਰਸ ਦੀ ਹੁਸ਼ਿਆਰਪੁਰ ਲੋਕ ਸਭਾ ਵਾਲੀ ਬੈਠਕ ਬਾਰੇ ਕੋਈ ਜਾਣਕਾਰੀ ਨਹੀਂ। ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਕੀ ਕੈਪਟਨ ਬਾਗ਼ੀਆਂ ਨੂੰ ਅਲੱਗ-ਥਲੱਗ ਕਰਕੇ ਪਾਰਟੀ ਵਿੱਚ ਏਕਾ ਕਰਨਾ ਚਾਹੁੰਦੇ ਹਨ?