ਰੈੱਡ ਜ਼ੋਨ 'ਚ ਵੀ ਕਰਫਿਊ ਦੀਆਂ ਸਰੇਆਮ ਉੱਡ ਰਹੀਆਂ ਧੱਜੀਆਂ, ਪ੍ਰਸ਼ਾਸਨ ਸੁਸਤ
ਏਬੀਪੀ ਸਾਂਝਾ | 05 May 2020 06:47 PM (IST)
ਕਰਫ਼ਿਊ ਦੌਰਾਨ ਖੰਨਾ ਰੈੱਡ ਜ਼ੋਨ 'ਚ ਵੀ ਹੋਲਸੇਲ ਕਰਿਆਨਾ ਮਾਰਕੀਟ 'ਚ ਸ਼ਰੇਆਮ ਦੁਕਾਨਾਂ ਖੁੱਲ੍ਹ ਰਹੀਆਂ ਹਨ।
ਲੁਧਿਆਣਾ: ਕੋਰੋਨਾਵਾਇਰਸ ਕਾਰਨ ਲੱਗੇ ਕਰਫ਼ਿਊ ਦੌਰਾਨ ਖੰਨਾ ਰੈੱਡ ਜ਼ੋਨ 'ਚ ਸ਼ਾਮਲ ਹੈ। ਇਸ ਦੇ ਬਾਵਜੂਦ ਵੀ ਹੋਲਸੇਲ ਕਰਿਆਨਾ ਮਾਰਕੀਟ 'ਚ ਸ਼ਰੇਆਮ ਦੁਕਾਨਾਂ ਖੁੱਲ੍ਹ ਰਹੀਆਂ ਹਨ ਤੇ ਸਰੀਰਕ ਦੂਰੀ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸ ਸਭ ਦੇ ਬਾਵਜੂਦ ਪ੍ਰਸਾਸਨ ਤੇ ਪੁਲਿਸ ਸੁਸਤ ਹੈ। ਦੁਕਾਨਦਾਰ ਦੁਕਾਨਾਂ ਦੇ ਅੰਦਰ ਹੀ ਰਸ਼ ਪਾ ਕੇ ਸਮਾਨ ਵੇਚ ਰਹੇ ਸਨ। ਜਦੋਂ ਇਸ ਸਬੰਧੀ ਇੱਕ ਦੁਕਾਨਦਾਰ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਅਸੀਂ ਕੋਈ ਸਮਾਜਿਕ ਦੂਰੀ ਦੀ ਉਲੰਘਣਾ ਨਹੀਂ ਕਰ ਰਹੇ। ਜਦ ਇਸ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਪਤਾ ਲਗਿਆ ਸੀ ਕਿ ਕੁੱਝ ਦੁਕਾਨਾਂ ਖੁੱਲ੍ਹੀਆਂ ਹਨ ਪਰ ਹੁਣ ਅਸੀਂ ਬੰਦ ਕਰਵਾ ਦਿੱਤੀਆਂ ਹਨ। ਮੌਕੇ ਤੇ ਆਏਐਸਆਈ ਜਗਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਰਫਿਊ ਦੀ ਉਲੰਘਣਾ ਕਰਨ ਵਾਲੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।