Punjab Tableaus: 26 ਜਨਵਰੀ ਮੌਕੇ ਲਾਲ ਕਿਲ੍ਹੇ 'ਤੇ ਹੋਣ ਵਾਲੀ ਪਰੇਡ 'ਚੋਂ ਬਾਹਰ ਹੋਈਆਂ ਪੰਜਾਬ ਦੀਆਂ ਝਾਕੀਆਂ ਨੂੰ ਲੈ ਕੇ ਹੁਣ ਮਾਨ ਸਰਕਾਰ ਨੇ ਨਵੀਂ ਰਣਨੀਤੀ ਤਿਆਰ ਕਰ ਲਈ ਹੈ। ਪੰਜਾਬ ਸਰਕਾਰ ਹੁਣ ਇਹਨਾਂ ਝਾਕੀਆਂ ਨੂੰ ਸੂਬੇ ਦੀ ਹਰ ਗਲੀ ਹਰ ਮੌੜ ਅਤੇ ਮੁਹੱਲੇ ਤੱਕ ਲੈ ਕੇ ਜਾਵੇਗੀ। 



ਪੰਜਾਬ ਸਰਕਾਰ ਨੇ ਦਿੱਲੀ ਭੇਜਣ ਲਈ ਪੰਜਾਬ ਦੀਆਂ ਝਾਕੀਆਂ ਦੇ ਤਿੰਨ ਮਾਡਲ ਭੇਜੇ ਸਨ। ਜਿਸ ਵਿੱਚ ਪੰਜਾਬ ਦੇ ਸ਼ਹੀਦਾਂ ਅਤੇ ਕੁਰਬਾਨੀਆਂ ਦੀ ਗਾਥਾ, ਨਾਰੀ ਸ਼ਕਤੀ ਮਾਈ ਭਾਗੋ ਦੀ ਝਾਂਕੀ ਅਤੇ ਪੰਜਾਬ ਦੇ ਅਮੀਰ ਸੱਭਿਆਚਾਰ ਨਾਲ ਸਬੰਧਤ ਝਾਕੀ ਸ਼ਾਮਲ ਸਨ। ਹੁਣ ਮਾਨ ਸਰਕਾਰ ਨੇ ਇਹਨਾਂ ਤਿੰਨਾ ਮਾਡਲਾਂ ਦੀਆਂ 9 ਝਾਕੀਆਂ ਤਿਆਰ ਕਰਨ ਦੇ ਹੁਕਮ ਜਾਰੀ ਕੀਤੇ ਹਨ। ਆਉਣ ਵਾਲੇ ਸਮੇਂ ਵਿੱਚ ਇਹਨਾਂ ਦੀ ਗਿਣਤੀ ਹੋਰ ਵਧਾ ਦਿੱਤੀ ਜਾਵੇਗੀ। 


 


ਪੰਜਾਬ ਸਰਕਾਰ ਨੇ ਗਣਤੰਤਰ ਦਿਵਸ ਦੀ ਪਰੇਡ ਵਿੱਚ ਦਿਖਾਏ ਜਾਣ ਵਾਲੇ ਝਾਕੀਆਂ ਨੂੰ ਉਸੇ ਅੰਦਾਜ਼ ਵਿੱਚ ਪੰਜਾਬ ਵਿੱਚ ਪਰੇਡ ਕਰਨ ਦੀ ਯੋਜਨਾ ਬਣਾਈ ਹੈ। ਇਨ੍ਹਾਂ ਨੂੰ ਟਰਾਲੀਆਂ 'ਤੇ ਸਹੀ ਢੰਗ ਨਾਲ ਸਜਾਇਆ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਹਰ ਵਿਧਾਨ ਸਭਾ ਹਲਕੇ ਦੇ ਹਰ ਪਿੰਡ ਵਿੱਚ ਲਿਜਾਇਆ ਜਾਵੇਗਾ। ਝਾਂਕੀ ਹਰੇਕ ਪਿੰਡ ਵਿੱਚ 10 ਤੋਂ 15 ਮਿੰਟ ਲਈ ਰੁਕੇਗੀ।



ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਦੀ ਯੋਜਨਾ ਹੈ ਕਿ ਦਿੱਲੀ ਸਥਿਤ ਪੰਜਾਬ ਭਵਨ ਵਿਖੇ ਝਾਕੀ ਲਗਾਈ ਜਾਵੇਗੀ। ਦਿੱਲੀ ਦੇ ਵਿਧਾਇਕਾਂ ਨੂੰ ਪੰਜਾਬੀ ਖੇਤਰਾਂ ਵਿੱਚ ਲਿਜਾਣ ਦੀ ਆਜ਼ਾਦੀ ਹੋਵੇਗੀ। ਪੰਜਾਬ ਸਰਕਾਰ ਵੱਲੋਂ ਪਰੇਡ ਲਈ ਤਿੰਨ ਝਾਕੀਆਂ ਤਿਆਰ ਕੀਤੀਆਂ ਗਈਆਂ। ਇਨ੍ਹਾਂ ਵਿੱਚ 


ਜਦੋਂ ਕੇਂਦਰ ਸਰਕਾਰ ਵੱਲੋਂ ਝਾਕੀ ਰੱਦ ਕਰ ਦਿੱਤੀ ਗਈ ਸੀ ਅਤੇ ਨਾਲ ਹੀ ਰੱਖਿਆ ਮੰਤਰਾਲੇ ਵੱਲੋਂ ਦਿੱਲੀ ਵਿੱਚ ਹੋਣ ਵਾਲੇ ਭਾਰਤ ਪਰਵ ਵਿੱਚ ਪੰਜਾਬ ਦੀ ਝਾਕੀ ਭੇਜਣ ਦੀ ਗੱਲ ਚੱਲੀ ਸੀ ਤਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਉਹ ਪੰਜਾਬ ਦੀ ਝਾਂਕੀ ਨੂੰ ਰਿਜੈਕਟ ਸ਼੍ਰੇਣੀ ਵਿੱਚ ਨਹੀਂ ਭੇਜਣਗੇ।