ਕੋਟਕਪੂਰਾ ਗੋਲ਼ੀਕਾਂਡ 'ਚ ਨਾਮਜ਼ਦ ਆਈਜੀ ਉਮਰਾਨੰਗਲ ਦਾ ਰਿਮਾਂਡ ਹੋਰ ਵਧਿਆ
ਏਬੀਪੀ ਸਾਂਝਾ | 23 Feb 2019 04:10 PM (IST)
ਫ਼ਰੀਦਕੋਟ: ਕੋਟਕਪੂਰਾ ਗੋਲ਼ੀਕਾਂਡ ਮਾਮਲੇ ਗ੍ਰਿਫ਼ਤਾਰ IG ਪਰਮਰਾਜ ਸਿੰਘ ਉਮਰਾਨੰਗਲ ਦੇ ਪੁਲਿਸ ਰਿਮਾਂਡ ਵਿੱਚ ਤਿੰਨ ਦਾ ਵਾਧਾ ਕਰ ਦਿੱਤਾ ਗਿਆ ਹੈ। ਉਮਰਾਨੰਗਲ ਨੂੰ ਚਾਰ ਦਿਨਾਂ ਰਿਮਾਂਡ ਖ਼ਤਮ ਹੋਣ ਮਗਰੋਂ ਐਸਆਈਟੀ ਨੇ ਅਦਾਲਤ ਵਿੱਚ ਪੇਸ਼ ਕੀਤਾ ਸੀ ਅਤੇ 10 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ ਪਰ ਅਦਾਲਤ ਨੇ ਆਈਜੀ ਤੋਂ ਪੁੱਛਗਿੱਛ ਲਈ ਤਿੰਨ ਦਿਨ ਹੀ ਹੋਰ ਦੇ ਦਿੱਤੇ ਹਨ। ਇਹ ਵੀ ਪੜ੍ਹੋ- ਸਿੱਟ ਨੂੰ ਮਿਲਿਆ ਆਈਜੀ ਉਮਰਾਨੰਗਲ ਦਾ ਰਿਮਾਂਡ, ਚਾਰ ਦਿਨ ਰਿੜਕੇਗੀ ਪੁਲਿਸ ਉਮਰਾਨੰਗਲ ਨੂੰ ਅਕਤੂਬਰ 2015 ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਗਰੋਂ ਵਾਪਰੇ ਕੋਟਕਪੂਰਾ ਗੋਲ਼ੀਕਾਂਡ ਵਿੱਚ ਬੀਤੀ 18 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ, ਵਿਸ਼ੇਸ਼ ਜਾਂਚ ਟੀਮ ਨੇ ਉਦੋਂ 10 ਦਾ ਪੁਲਿਸ ਰਿਮਾਂਡ ਮੰਗਿਆ ਸੀ, ਪਰ ਡਿਊਟੀ ਮਜਿਸਟ੍ਰੇਟ ਏਕਤਾ ਉੱਪਲ ਨੇ ਉਮਰਾਨੰਗਲ ਦਾ ਚਾਰ ਦਿਨ ਲਈ ਪੁਲਿਸ ਰਿਮਾਂਡ ਦਿੱਤਾ ਸੀ। ਐਸਆਈਟੀ ਹੁਣ ਉਮਰਾਨੰਗਲ ਤੋਂ 26 ਫਰਵਰੀ ਤਕ ਪੁੱਛਗਿੱਛ ਕਰੇਗੀ। ਸਬੰਧਤ ਖ਼ਬਰ- ਗੋਲ਼ੀਕਾਂਡ ਮਾਮਲੇ ’ਚ SP ਬਿਕਰਮਜੀਤ ਦੀਆਂ ਮੁਸ਼ਕਲਾਂ ਵਧੀਆਂ, IG ਉਮਰਾਨੰਗਲ ਦਾ ਵਧ ਸਕਦਾ ਰਿਮਾਂਡ ਉੱਧਰ, ਬਹਿਬਲ ਕਲਾਂ ਗੋਲ਼ੀਕਾਂਡ ਮਾਮਲੇ ਵਿੱਚ ਨਾਮਜ਼ਦ SP ਬਿਕਰਮਜੀਤ ਸਿੰਘ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਹਨ। ਦਰਅਸਲ, SP ਬਿਕਰਮਜੀਤ ਦੇ ਨਜ਼ਦੀਕੀ ਫ਼ਰੀਦਕੋਟ ਵਾਸੀ ਇੱਕ ਗਵਾਹ, ਕਾਰ ਡੀਲਰ ਦੇ ਨਜ਼ਦੀਕੀ ਅਤੇ ਕਾਰ ਡੀਲਰ ਦੇ ਨਿੱਜੀ ਸੁਰੱਖਿਆ ਕਰਮੀ ਨੇ ਉਨ੍ਹਾਂ ਖਿਲਾਫ ਗਵਾਹੀ ਦਿੱਤੀ ਹੈ ਕਿ ਸਾਬਕਾ SSP ਚਰਨਜੀਤ ਸ਼ਰਮਾ ਦੀ ਐਸਕਾਰਟ ਜਿਪਸੀ ਉੱਪਰ SP ਬਿਕਰਮਜੀਤ ਸਿੰਘ ਨੇ ਹੀ ਫਰਜ਼ੀ ਫਾਇਰਿੰਗ ਕੀਤੀ ਸੀ। ਜ਼ਰੂਰ ਪੜ੍ਹੋ- ਸਿੱਟ ਨੇ ਬੜੀ ਹੁਸ਼ਿਆਰੀ ਨਾਲ ਦਬੋਚਿਆ ਉਮਰਾਨੰਗਲ, ਹੱਕੇਬੱਕੇ ਰਹਿ ਗਏ ਅਫਸਰ