ਆਡੀਓ ਕਾਂਡ 'ਚ ਸਿਮਰਜੀਤ ਬੈਂਸ ਭਰਾਵਾਂ ਖਿਲਾਫ ਮਤਾ ਪਾਸ
ਏਬੀਪੀ ਸਾਂਝਾ | 29 Nov 2017 04:04 PM (IST)
ਪੁਰਾਣੀ ਤਸਵੀਰ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਆਡੀਓ ਕਾਂਡ ਵਿੱਚ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਤੇ ਬਲਵਿੰਦਰ ਬੈਂਸ ਖਿਲਾਫ ਮਤਾ ਪਾਸ ਕੀਤਾ ਗਿਆ ਹੈ। ਇਹ ਮਤਾ ਕਾਂਗਰਸੀ ਮੰਤਰੀ ਬ੍ਰਹਮ ਮਹਿੰਦਰਾ ਨੇ ਪੇਸ਼ ਕੀਤਾ। ਮਤੇ ਵਿੱਚ ਕਿਹਾ ਗਿਆ ਹੈ ਕਿ ਬੈਂਸ ਭਰਾਵਾਂ ਨੇ ਆਡੀਓ ਕਾਂਡ ਨਾਲ ਸਿਆਸੀ ਫਾਇਦਾ ਲੈਣ ਦੀ ਕੀਤੀ ਕੋਸ਼ਿਸ਼ ਕੀਤੀ ਹੈ। ਮਤੇ ਵਿੱਛ ਮੰਗ ਕੀਤੀ ਗਈ ਹੈ ਕਿ ਹਾਈਕੋਰਟ ਦੇ ਮੁੱਖ ਜੱਜ ਇਨ੍ਹਾਂ ਖਿਲਾਫ਼ ਸੂ ਮੋਟੋ ਨੋਟਿਸ ਲੈਣ। ਇਸ ਮਤੇ ਨੂੰ ਪਾਸ ਕਰ ਦਿੱਤਾ ਗਿਆ। ਦੂਜੇ ਪਾਸੇ ਸੁਖਪਾਲ ਖਹਿਰਾ ਤੇ ਸਿਮਰਜੀਤ ਬੈਂਸ ਨੇ ਕਿਹਾ ਸਾਨੂੰ ਰਾਣਾ ਗੁਰਜੀਤ ਕਰਕੇ ਟਾਰਗੇਟ ਕੀਤਾ ਗਿਆ। ਅਸੀਂ ਅਦਾਲਤ ਦਾ ਪੂਰਾ ਸਨਮਾਨ ਕਰਦੇ ਹਾਂ। ਹਾਈਕੋਰਟ ਸਾਡੇ ਲਈ ਮੰਦਰ ਹੈ। ਅਸੀਂ ਡਟ ਕੇ ਕਾਂਗਰਸ ਦੀ ਸਾਜਿਸ਼ ਖਿਲਾਫ ਲੜਾਂਗੇ।