10ਵੀਂ ਜਮਾਤ ਦੇ ਨਤੀਜੇ ਦਾ ਐਲਾਨ ਜਲਦ
ਏਬੀਪੀ ਸਾਂਝਾ | 08 May 2018 11:16 AM (IST)

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਵਰ੍ਹੇ ਮਾਰਚ ਮਹੀਨੇ ਵਿੱਚ ਲਈ ਗਈ 10ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਅੱਜ ਐਲਾਨਿਆ ਜਾ ਰਿਹਾ ਹੈ। ਸਮੁੱਚੇ ਨਤੀਜੇ ਦੇ ਨਾਲ ਹੀ ਮੈਰਿਟ ਸੂਚੀ ਵੀ ਮੌਕੇ ’ਤੇ ਹੀ ਜਾਰੀ ਕੀਤੀ ਜਾਵੇਗੀ। ਨਤੀਜੇ ਨੂੰ 9 ਮਈ ਨੂੰ ਦੁਪਹਿਰ ਵੇਲੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ਤੇ www.indiaresults.com ’ਤੇ ਸਕੂਲ ਕੋਡ ਜਾਂ ਆਪਣੇ ਰੋਲ ਨੰਬਰ ਰਾਹੀਂ ਦੇਖਿਆ ਜਾ ਸਕੇਗਾ।