ਗੁਰਦਾਸਪੁਰ: ਕਸਬਾ ਕਾਦੀਆਂ ਵਿੱਚ ਲੁਟੇਰਿਆਂ ਨੇ ਇੱਕ ਗੰਨ ਹਾਉਸ ਨੂੰ ਨਿਸ਼ਾਨਾ ਬਣਾਇਆ। ਲੁਟੇਰੇ ਗੰਨ ਹਾਊਸ ਵਿੱਚੋਂ ਨੌਂ ਰਿਵਾਲਰ ਲੁੱਟ ਕੇ ਲੈ ਗਏ ਹਨ। ਇਸ ਲੁੱਟ ਮਗਰੋਂ ਪੁਲਿਸ ਚੌਕਸ ਹੋ ਗਈ ਹੈ। ਇਹ ਲੁੱਟ ਕਿਸੇ ਅਪਰਾਧਿਕ ਗੈਂਗ ਵੱਲੋਂ ਕੀਤੀ ਹੋ ਸਕਦੀ ਹੈ।
ਪੁਲਿਸ ਮੁਤਾਬਕ ਬਟਾਲਾ ਨੇੜੇ ਕਸਬਾ ਕਾਦੀਆਂ ਦੇ ਬੱਸ ਅੱਡੇ ਕੋਲ ਲੂਥਰਾ ਗੰਨ ਹਾਊਸ ਨੂੰ ਲੰਘੀ ਰਾਤ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ। ਲੁਟੇਰਿਆਂ ਨੇ ਗੰਮ ਹਾਊਸ ਦੀ ਪਿਛਲੀ ਕੰਧ ਟੱਪ ਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ।
ਗੰਨ ਹਾਊਸ ਦੇ ਮਾਲਕ ਅਰੁਨ ਲੁਥਰਾ ਨੇ ਦੱਸਿਆ ਕਿ ਦੁਕਾਨ ਦੇ ਪਿਛਲੇ ਹਿੱਸੇ ਵਿੱਛ ਨੌਂ ਰਿਵਾਲਰ ਪਏ ਸਨ। ਲੁਟੇਰੇ ਇਹ ਰਿਵਾਲਰ ਲੈ ਕੇ ਫਰਾਰ ਹੋ ਗਏ। ਦੁਕਾਨ ਵਿੱਚ ਕੋਈ ਸੀਸੀਟੀਵੀ ਕੈਮਰਾ ਨਹੀਂ ਸੀ। ਇਸ ਲਈ ਪੁਲਿਸ ਨੂੰ ਲੁਟੇਰਿਆਂ ਬਾਰੇ ਅਜੇ ਤੱਖ ਕੋਈ ਸੁਰਾਗ ਨਹੀਂ ਮਿਲਿਆ।