ਸੰਗਰੂਰ: ਜ਼ਿਲ੍ਹੇ ਦੇ ਕਸਬੇ ਸੂਲਰ 'ਚ ਵਾਪਰੇ ਦਰਦਨਾਕ ਸੜਕ ਹਾਦਸੇ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਚਾਰ ਲੋਕ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਸੰਗਰੂਰ ਦੇ ਮਹਿਲਾ ਚੌਕ ਨੇੜੇ ਵਾਪਰਿਆ।
ਜਾਣਕਾਰੀ ਮੁਤਾਬਕ ਸੜਕ ਕਿਨਾਰੇ ਪਾਇਪ ਪਾਉਣ ਦਾ ਕੰਮ ਕਰਨ ਵਾਲੇ ਮਜ਼ਦੂਰ ਟਰੈਕਟਰ ਦਾ ਟਾਇਰ ਪੈਂਚਰ ਹੋਣ ਤੋਂ ਬਾਅਦ ਸੜਕ ਕਿਨਾਰੇ ਖੜ੍ਹੇ ਸਨ ਜਦਕਿ ਤਿੰਨ ਜਣੇ ਟਰੈਕਟਰ 'ਤੇ ਬੈਠੇ ਸਨ ਅਤੇ ਚਾਰ ਪਿੱਛੇ ਲੱਗੀ ਮਸ਼ੀਨ 'ਤੇ ਸੌਂ ਰਹੇ ਸਨ।
ਸਵੇਰੇ ਚਾਰ ਵਜੇ ਦੇ ਕਰੀਬ ਵਾਪਰੇ ਹਾਦਸੇ 'ਚ ਟਰਾਲੇ ਨੇ ਇੰਨੀ ਜ਼ਬਰਦਸਤ ਟੱਕਰ ਮਾਰੀ ਕਿ ਟਰੈਕਟਰ 'ਤੇ ਬੈਠੇ ਲੋਕਾਂ ਦੇ ਪਰਖ਼ੱਚੇ ਉੱਡ ਗਏ ਜਦਕਿ ਬਾਕੀ ਚਾਰ ਗੰਭੀਰ ਜ਼ਖਮੀ ਹਨ ਜਿਨ੍ਹਾਂ ਨੂੰ ਹਸਪਤਾਲ ਕਰਵਾਇਆ ਜਾ ਸਕਦਾ ਹੈ। ਹਾਦਸੇ ਵਿੱਚ ਟਰਾਲਾ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।