ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਦੇ ਇਸਲਾਮਾਬਾਦ ਵਿੱਚ ਦੋ ਲੁਟੇਰਿਆਂ ਨੇ ਆਟੋ ਵਿੱਚ ਬੈਠੀ ਲੜਕੀ ਤੋਂ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ।ਇਸ ਦੌਰਾਨ ਲੜਕੀ ਸੜਕ ਤੇ ਡਿੱਗ ਗਈ ਜਿਸ ਮਗਰੋਂ ਉਸਦੀ ਮੌਤ ਹੋ ਗਈ।


ਲੜਕੀ ਦਾ ਨਾਮ ਰਜਨੀ ਦੱਸਿਆ ਜਾ ਰਿਹਾ ਹੈ।ਫਿਲਹਾਲ ਲੁਟੇਰੇ ਮੋਬਾਇਲ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ।ਘਟਨਾ ਵੀਰਵਾਰ ਰਾਤ ਦੀ ਹੈ।ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਸੀਸੀਟੀਵੀ ਫੁੱਟੇਜ ਖੰਗਾਲ ਰਹੀ ਹੈ।


ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਦੇ ਛੇਹਰਟਾ ਰੋਡ 'ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਆਟੋ 'ਚ ਜਾ ਰਹੀ ਇਕ ਲੜਕੀ ਕੋਲੋਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ, ਰਜਨੀ ਨੇ ਮੋਬਾਈਲ ਨਹੀਂ ਛੱਡਿਆ ਅਤੇ ਉਹ ਆਟੋ ਤੋਂ ਹੇਠਾਂ ਡਿੱਗ ਪਈ ਅਤੇ ਉਸ ਦੇ ਸਿਰ ਵਿੱਚੋਂ ਖੂਨ ਵਹਿਣ ਲੱਗ ਗਿਆ। ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਪਰ ਰਜਨੀ ਦੀ ਮੌਤ ਹੋ ਗਈ।ਪੁਲਿਸ ਦੇ ਅਨੁਸਾਰ ਆਸ ਪਾਸ ਦੇ ਸ਼ਹਿਰ ਦੀ ਫੁਟੇਜ ਨੂੰ ਖੰਗਾਲਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਨੇ ਭਰੋਸਾ ਦਵਾਇਆ ਹੈ ਕਿ ਦੋਸ਼ੀ ਜਲਦੀ ਹੀ ਪੁਲਿਸ ਦੇ ਕਬਜ਼ੇ ਵਿਚ ਆ ਜਾਣਗੇ।


ਮ੍ਰਿਤਕ ਦੇ ਪਰਿਵਾਰ ਅਨੁਸਾਰ ਰਜਨੀ ਗ੍ਰੈਜੂਏਸ਼ਨ ਪੂਰੀ ਕਰ ਚੁੱਕੀ ਹੈ।ਉਹ ਇੱਕ ਸ਼ੋਅਰੂਮ ਵਿੱਚ ਕੰਮ ਕਰਦੀ ਹੈ, ਵੀਰਵਾਰ ਦੀ ਰਾਤ ਨੂੰ ਡਿਊਟੀ ਖਤਮ ਕਰਕੇ, ਉਹ ਇੱਕ ਆਟੋ ਵਿੱਚ ਸਵਾਰ ਹੋ ਕੇ ਘਰ ਪਰਤ ਰਹੀ ਸੀ ਅਤੇ ਇਸਲਾਮਾਬਾਦ ਦੇ ਨੇੜੇ ਪਹੁੰਚਣ ਤੇ, ਬਾਈਕ ਤੇ ਸਵਾਰ ਦੋ ਨੌਜਵਾਨਾਂ ਨੇ ਉਸਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਰਜਨੀ ਨੇ ਆਪਣਾ ਮੋਬਾਇਲ ਆਪਣੇ ਹੱਥ ਵਿੱਚ ਫੜ੍ਹਿਆ ਹੋਇਆ ਸੀ।ਜਦੋਂ ਆਟੋ ਦੀ ਗਤੀ ਘਟੀ ਤਾਂ ਲੁਟੇਰੇ ਨੇ ਮੋਬਾਇਲ ਨੂੰ ਰਜਨੀ ਦੇ ਹੱਥ ਵਿੱਚੋਂ ਖਿੱਚਣ ਦੀ ਕੋਸ਼ਿਸ਼ ਕੀਤੀ, ਪਰ ਰਜਨੀ ਨੇ ਮੋਬਾਈਲ ਨਹੀਂ ਛੱਡਿਆ। 


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ