ਵਿਸਾਖੀ ਮੌਕੇ ਗੁਰਦੁਆਰੇ ਜਾ ਰਹੇ ਦੋ ਨੌਜਵਾਨਾਂ ਭਰਾਵਾਂ ਦੀ ਮੌਤ
ਏਬੀਪੀ ਸਾਂਝਾ | 14 Apr 2019 02:19 PM (IST)
ਨੌਜਵਾਨਾਂ ਦੇ ਮੋਟਰਸਾਈਕਲ ਦੀ ਇੱਕ ਟੈਂਪੂ ਟਰੈਵਲਰ ਨਾਲ ਟੱਕਰ ਹੋ ਗਈ ਸੀ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਇੱਕ ਦੀ ਉਮਰ 17 ਤੇ ਦੂਜੇ ਦੀ 18 ਸਾਲ ਸੀ। ਦੋਵਾਂ ਦੀ ਪਛਾਣ ਹਰਮਨ ਸਿੰਘ ਤੇ ਜਸਕਰਨ ਸਿੰਘ ਵਜੋਂ ਹੋਈ ਹੈ। ਹਰਮਨ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਵਾਰਸ ਸੀ।
ਰੋਪੜ: ਬਲਾਚੌਰ ਮਾਰਗ 'ਤੇ ਮੈਕਸ ਇੰਡੀਆ ਕੰਪਨੀ ਦੇ ਸਾਹਮਣੇ ਵਾਪਰੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਜਾਨ ਚਲੀ ਗਈ। ਦੋਵੇਂ ਨੌਜਵਾਨ ਆਪਸ ਵਿੱਚ ਚਚੇਰੇ ਭਰਾ ਲੱਗਦੇ ਸਨ ਤੇ ਨੇੜਲੇ ਪਿੰਡ ਪਨਿਆਲੀ ਦੇ ਰਹਿਣ ਵਾਲੇ ਸਨ। ਇਹ ਆਪਣੇ ਪਿੰਡ ਤੋਂ ਗੁਰਦੁਆਰਾ ਟਿੱਬੀ ਸਾਹਿਬ ਮੱਥਾ ਟੇਕਣ ਜਾ ਰਹੇ ਸੀ। ਜਾਣਕਾਰੀ ਮੁਤਾਬਕ ਨੌਜਵਾਨਾਂ ਦੇ ਮੋਟਰਸਾਈਕਲ ਦੀ ਇੱਕ ਟੈਂਪੂ ਟਰੈਵਲਰ ਨਾਲ ਟੱਕਰ ਹੋ ਗਈ ਸੀ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਇੱਕ ਦੀ ਉਮਰ 17 ਤੇ ਦੂਜੇ ਦੀ 18 ਸਾਲ ਸੀ। ਦੋਵਾਂ ਦੀ ਪਛਾਣ ਹਰਮਨ ਸਿੰਘ ਤੇ ਜਸਕਰਨ ਸਿੰਘ ਵਜੋਂ ਹੋਈ ਹੈ। ਹਰਮਨ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਵਾਰਸ ਸੀ। ਹਾਦਸੇ ਤੋਂ ਬਾਅਦ ਟੈਂਪੂ ਟਰੈਵਲਰ ਮੌਕੇ 'ਤੋਂ ਫਰਾਰ ਹੋ ਗਿਆ। ਜਾਣਕਾਰੀ ਮੁਾਤਬਕ ਉਹ ਮੁਹਾਲੀ ਤੋਂ ਸਵਾਰੀਆਂ ਲੈ ਕੇ ਗੜਸ਼ੰਕਰ ਜਾ ਰਿਹਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।