ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਵੀ ਉਮੀਦਵਾਰ ਐਲਾਨ ਦਿੱਤਾ ਹੈ। ਸਾਬਕਾ ਪਸ਼ੂ ਪਾਲਣ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਫਰੀਦਕੋਟ ਤੋਂ ਲੋਕ ਸਭਾ ਚੋਣ ਲੜਨਗੇ। ਦੱਸ ਦੇਈਏ ਰਣੀਕੇ ਅਟਾਰੀ ਵਿਧਾਨ ਸਭਾ ਤੋਂ 2017 ਦੀਆਂ ਚੋਣਾਂ ਹਾਰ ਗਏ ਸਨ।

ਉੱਧਰ ਕਾਂਗਰਸ ਨੇ ਵੀ ਫਰੀਦਕੋਟ ਸੀਟ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਫਰੀਦਕੋਟ ਸੀਟ ਤੋਂ ਅਕਾਲੀ ਦਲ ਵੱਲੋਂ ਗੁਲਜ਼ਾਰ ਸਿੰਘ ਰਣੀਕੇ ਤੇ ਕਾਂਗਰਸ ਵੱਲੋਂ ਮੁਹੰਮਦ ਸਦੀਕ ਚੋਣ ਮੈਦਾਨ ਵਿੱਚ ਇੱਕ-ਦੂਜੇ ਦਾ ਸਾਹਮਣਾ ਕਰਨਗੇ। ਇਸ ਤੋਂ ਇਲਾਵਾ ਕਾਂਗਰਸ ਨੇ ਅੱਜ ਦੋ ਹੋਰ ਉਮੀਦਵਾਰਾਂ ਦਾ ਐਲਾਨ ਕੀਤਾ। ਇਨ੍ਹਾਂ ਵਿੱਚ ਫਤਹਿਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ ਤੇ ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ ਸ਼ਾਮਲ ਹਨ।

ਆਮ ਆਦਮੀ ਪਾਰਟੀ ਨੇ ਵੀ ਅੱਜ ਆਪਣੇ ਦੋ ਉਮੀਦਵਾਰ ਐਲਾਨੇ। ਪਾਰਟੀ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਤੇ ਕੋਰ ਕਮੇਟੀ ਪੰਜਾਬ ਦੇ ਚੇਅਰਮੈਨ ਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਜਾਰੀ ਸੂਚੀ ਮੁਤਾਬਕ ਸ੍ਰੀਮਤੀ ਨੀਨਾ ਮਿੱਤਲ ਨੂੰ ਪਟਿਆਲਾ ਤੇ ਹਰਜਿੰਦਰ ਸਿੰਘ ਕਾਕਾ ਸਰਾਂ ਨੂੰ ਫ਼ਿਰੋਜ਼ਪੁਰ ਤੋਂ ਉਮੀਦਵਾਰ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ- ਕਾਂਗਰਸ ਦੇ ਤਿੰਨ ਹੋਰ ਉਮੀਦਵਾਰਾਂ ਨੂੰ ਹਾਈਕਮਾਨ ਦੀ ਹਰੀ ਝੰਡੀ

ਇਹ ਵੀ ਪੜ੍ਹੋ- ਆਮ ਆਦਮੀ ਪਾਰਟੀ ਨੇ ਐਲਾਨੇ ਦੋ ਹੋਰ ਉਮੀਦਵਾਰ

ਅਕਾਲੀ ਦਲ ਵੱਲੋਂ ਹੁਣ ਤਕ ਐਲਾਨੇ ਜਾ ਚੁੱਕੇ ਉਮੀਦਵਾਰ-

  1. ਬੀਬੀ ਜਗੀਰ ਕੌਰ - ਹਲਕਾ ਖਡੂਰ ਸਾਹਿਬ

  2. ਚਰਨਜੀਤ ਸਿੰਘ ਅਟਵਾਲ - ਜਲੰਧਰ (ਰਾਖਵਾਂ)

  3. ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ - ਸ੍ਰੀ ਅਨੰਦਪੁਰ ਸਾਹਿਬ

  4. ਸੁਰਜੀਤ ਸਿੰਘ ਰੱਖੜਾ - ਪਟਿਆਲਾ

  5. ਦਰਬਾਰਾ ਸਿੰਘ ਗੁਰੂ - ਸ੍ਰੀ ਫ਼ਤਹਿਗੜ੍ਹ ਸਾਹਿਬ

  6. ਪਰਮਿੰਦਰ ਸਿੰਘ ਢੀਂਡਸਾ- ਸੰਗਰੂਰ

  7. ਗੁਲਜ਼ਾਰ ਸਿੰਘ ਰਣੀਕੇ- ਫਰੀਦਕੋਟ