Punjab News: ਪੰਜਾਬ ਦੇ ਮਾਨਸਾ (mansa punjab) ਦੇ ਇੱਕ ਨੌਜਵਾਨ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਿਸ ਦੀ ਮ੍ਰਿਤਕ ਦੇਹ ਅੱਜ ਮਾਨਸਾ ਪੁੱਜੀ। ਜਿਸ ਦਾ ਪਰਿਵਾਰ ਨੇ ਅੰਤਿਮ ਸੰਸਕਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਕਲੌਤੇ ਪੁੱਤਰ ਦੀ ਮੌਤ ਕਾਰਨ ਪਰਿਵਾਰਕ ਮੈਂਬਰਾਂ ਵਿਚ ਸੋਗ ਦੀ ਲਹਿਰ ਛਾਈ ਹੋਈ ਹੈ। ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ।


ਮਾਨਸਾ ਸ਼ਹਿਰ ਦਾ 30 ਸਾਲਾ ਮਨਜੋਤ ਸਿੰਘ 7 ਜੁਲਾਈ 2022 ਨੂੰ ਕੈਨੇਡਾ ਗਿਆ ਸੀ। ਪਰ ਉੱਥੇ ਬਿਮਾਰ ਹੋਣ ਕਾਰਨ ਉਹ ਜਨਵਰੀ ਵਿੱਚ ਵਾਪਸ ਪੰਜਾਬ ਵਿੱਚ ਆਪਣੇ ਘਰ ਆ ਗਿਆ। ਠੀਕ ਹੋਣ ਤੋਂ ਬਾਅਦ ਉਹ 1 ਮਈ ਨੂੰ ਮੁੜ ਕੈਨੇਡਾ ਚਲਾ ਗਿਆ। ਉੱਥੇ 24 ਮਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਮਾਤਾ ਵੀਰਪਾਲ ਕੌਰ ਅਤੇ ਪਿਤਾ ਪਵਿਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਇਕਲੌਤੇ ਪੁੱਤਰ ਨੂੰ ਬੜੀ ਖੁਸ਼ੀ ਨਾਲ ਕੈਨੇਡਾ ਭੇਜਿਆ ਸੀ। ਪਰ ਉਨ੍ਹਾਂ ਨੂੰ ਕੀ ਪਤਾ ਜਿੱਥੇ ਉਹ ਆਪਣੇ ਪੁੱਤਰ ਨੂੰ ਖੁਸ਼ੀ-ਖੁਸ਼ੀ ਭੇਜ ਰਹੇ ਨੇ ਉੱਥੋਂ ਇੱਕ ਦਿਨ ਅਜਿਹੀ ਮਾੜੀ ਖਬਰ ਆਵੇਗੀ। ਮਾਪਿਆਂ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ ਹੈ। 


ਹੋਰ ਪੜ੍ਹੋ : ਕਿਸਾਨਾਂ ਤੇ ਸਰਕਾਰ ਵਿਚਾਲੇ ਵਧਿਆ ਟਕਰਾਅ, ਨੈਸ਼ਨਲ ਹਾਈਵੇਅ ਜਾਮ : ਸਰਕਾਰ ਨੂੰ ਦਿੱਤਾ ਸੀ ਅਲਟੀਮੇਟਮ, ਉਸ ਤੋਂ ਪਹਿਲਾਂ ਹੀ ਲੱਗ ਗਈ ਧਾਰਾ 144


ਪਿਤਾ ਨੇ ਦੱਸਿਆ ਕਿ 24 ਮਈ ਨੂੰ ਉਸ ਨੇ ਵੀਡੀਓ ਕਾਲ 'ਤੇ ਗੱਲ ਕੀਤੀ ਸੀ। ਵੀਡੀਓ ਕਾਲ ਤੋਂ ਥੋੜ੍ਹੀ ਦੇਰ ਬਾਅਦ ਸਾਨੂੰ ਪਤਾ ਲੱਗਾ ਕਿ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪੁੱਤਰ ਦੀ ਮ੍ਰਿਤਕ ਦੇਹ ਅੱਜ ਸਵੇਰੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਪੁੱਜੀ। ਜਿਸ ਤੋਂ ਬਾਅਦ ਉਥੋਂ ਲਿਆ ਕੇ ਸੰਸਕਾਰ ਕਰ ਦਿੱਤਾ ਗਿਆ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।