ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਬ) ਤੋਂ ਵੱਖ ਹੋਏ ਟਕਸਾਲੀ ਲੀਡਰਾਂ ਦੇ ਅਕਾਲੀ ਦਲ (ਸੰਯੁਕਤ) ਨੇ ਭੀਮ ਆਰਮੀ ਨਾਲ ਗੱਠਜੋੜ ਕਰ ਲਿਆ ਹੈ। ਅਗਲੀਆਂ ਵਿਧਾਨ ਸਭਾ ਚੋਣਾਂ ਦੋਵੇਂ ਦਲ ਮਿਲ ਕੇ ਲੜਨਗੇ। ਇਹ ਐਲਾਨ ਅੱਜ ਅਕਾਲੀ ਦਲ (ਸੰਯੁਕਤ) ਦੇ ਲੀਡਰਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਕੀਤਾ ਹੈ।
ਅਕਾਲੀ ਦਲ (ਸੰਯੁਕਤ) ਦੇ ਲੀਡਰਾਂ ਸੁਖਦੇਵ ਸਿੰਘ ਢੀਂਡਸਾ ਤੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਉਹ ਉੱਤਰ ਪ੍ਰਦੇਸ਼ ਦੇ ਦਲਿਤ ਆਗੂ ਚੰਦਰ ਸ਼ੇਖਰ ਆਜ਼ਾਦ ਦੀ ਅਗਵਾਈ ਵਾਲੀ ਭੀਮ ਆਰਮੀ ਨਾਲ ਮਿਲ ਕੇ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਲੜਨਗੇ।
ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਆਜ਼ਾਦ ਦੇ ਪ੍ਰਤੀਨਿਧੀ ਰਾਕੇਸ਼ ਕੁਮਾਰ ਲਵਲੀ ਨੇ ਅਕਾਲੀ ਦਲ (ਸੰਯੁਕਤ) ਦੇ ਲੀਡਰਾਂ ਨਾਲ ਅੱਜ ਚੰਡੀਗੜ੍ਹ ’ਚ ਪ੍ਰੈੱਸ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ। ਭੀਮ ਆਰਮੀ ਦੀ ਦਲਿਤ ਸਮਾਜ ਵਿੱਚ ਚੰਗੀ ਪਕੜ ਹੈ। ਸ਼੍ਰੋਮਣੀ ਅਕਾਲੀ ਦਲ (ਬ) ਨੇ ਬਸਪਾ ਨਾਲ ਗੱਠਜੋੜ ਕੀਤਾ ਹੈ। ਇਸ ਲਈ ਟਕਸਾਲੀਆਂ ਨੇ ਵੀ ਦਲਿਤ ਵੋਟਾਂ ਖਿੱਚਣ ਲਈ ਭੀਮ ਆਰਮੀ ਨਾਲ ਹੱਥ ਮਿਲਾਇਆ ਹੈ।
ਇਹ ਵੀ ਪੜ੍ਹੋ: Farm Laws: ਖੇਤੀ ਕਾਨੂੰਨਾਂ 'ਤੇ ਕਾਂਗਰਸ ਦੀ ਬੀਜੇਪੀ ਨਾਲ ਮਿਲੀਭੁਗਤ, ਹਰਸਿਮਰਤ ਬਾਦਲ ਨੇ ਪੇਸ਼ ਕੀਤੇ ਸਬੂਤ?
ਇਹ ਵੀ ਪੜ੍ਹੋ: Gippy Grewal ਦਾ ‘ਹਥਿਆਰ 2’ 17 ਅਗਸਤ ਨੂੰ, ਐਲਬਮ ‘ਲਿਮਟਿਡ ਐਡੀਸ਼ਨ’ ਦਾ ਪਹਿਲਾ ਟ੍ਰੈਕ
ਇਨ੍ਹਾਂ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ’ਤੇ ਪੰਜਾਬ ਨੂੰ ਸਿਆਸੀ, ਆਰਥਿਕ ਤੇ ਸਮਾਜਿਕ ਤੌਰ ’ਤੇ ਤਬਾਹ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਜੇਕਰ ਮੁੜ ਲੀਹਾਂ ’ਤੇ ਲਿਆਉਣਾ ਹੈ ਤਾਂ ਬਾਦਲਾਂ ਤੇ ਕਾਂਗਰਸ ਨੂੰ ਸੱਤਾ ਤੋਂ ਲਾਂਭੇ ਕਰਨਾ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ: Punjab Police: ਪੰਜਾਬ ਪੁਲਿਸ ’ਚ ਸਬ ਇੰਸਪੈਕਟਰ ਦੀ ਭਰਤੀ ਲਈ ਪ੍ਰੀਖਿਆ ਦੇ ਐਡਮਿਟ ਕਾਰਡ ਜਾਰੀ, ਇੰਝ ਕਰੋ ਡਾਊਨਲੋਡ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904