ਸੰਗਰੂਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਪਾਰਟੀ ਕੱਲ੍ਹ ਪੰਜਾਬ ਦੀਆਂ ਅਹਿਮ ਸੀਟਾਂ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰੇਗੀ। ਅਕਾਲੀ ਦਲ ਉਡੀਕ ਰਿਹਾ ਸੀ ਕਿ ਦੋਵਾਂ ਸੀਟਾਂ ਤੋਂ ਕਾਂਗਰਸ ਕਿਸ ਨੂੰ ਉਮੀਦਵਾਰ ਬਣਾਉਂਦੀ ਹੈ। ਕਾਂਗਰਸ ਵੱਲੋਂ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਗੁਬਾਇਆ ਤੇ ਬਠਿੰਡਾ ਤੋਂ ਰਾਜਾ ਵੜਿੰਗ ਨੂੰ ਉਮੀਦਵਾਰ ਬਣਾਉਣ ਮਗਰੋਂ ਹੁਣ ਅਕਾਲੀ ਦਲ ਆਪਣੇ ਪੱਤੇ ਖੋਲ੍ਹੇਗਾ।
ਸੁਖਬੀਰ ਬਾਦਲ ਨੇ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਨੂੰ 'ਬੈਸਟ ਆਫ ਲੱਕ' ਕਿਹਾ। ਮੰਨਿਆ ਜਾ ਰਿਹਾ ਹੈ ਕਿ ਰਾਜਾ ਵੜਿੰਗ ਨੂੰ ਹਰਸਿਮਰਤ ਬਾਦਲ ਹੀ ਟੱਕਰ ਦੇਵੇਗੀ। ਫਿਰੋਜ਼ਪੁਰ ਤੋਂ ਸੁਖਬੀਰ ਬਾਦਲ ਖੁਦ ਚੋਣ ਲੜ ਸਕਦੇ ਹਨ।
ਇਹ ਵੀ ਪੜ੍ਹੋ- ਕੈਪਟਨ ਨਾਲ ਜੱਫੀ ਮਗਰੋਂ ਮੰਨ ਗਏ ਕੇਪੀ, ਚੌਧਰੀ ਦਾ ਦੇਣਗੇ ਡਟਕੇ ਸਾਥ
ਦੱਸ ਦੇਈਏ ਸੁਖਬੀਰ ਬਾਦਲ ਸੋਮਵਾਰ ਨੂੰ ਵਾਰਡ ਵਾਈਜ਼ ਵਰਕਰਾਂ ਨਾਲ ਮੀਟਿੰਗ ਕਰਨ ਲਈ ਸੰਗਰੂਰ ਪੁੱਜੇ ਹੋਏ ਸਨ। ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਅੱਜਕਲ੍ਹ ਸਿਆਸਤ ਵਿੱਚ ਜ਼ਰੂਰੀ ਮੁੱਦੇ ਨਹੀਂ ਉਠਾਏ ਜਾ ਰਹੇ। ਕਾਂਗਰਸ ਨੇ ਪਿਛਲੇ ਦੋ ਸਾਲਾਂ ਦੌਰਾਨ ਕੁਝ ਨਹੀਂ ਕੀਤਾ ਜਦਕਿ ਪਿਛਲੇ 70 ਸਾਲਾਂ ਤੋਂ ਕਾਂਗਰਸ 'ਗ਼ਰੀਬੀ ਹਟਾਓ ਤੇ ਰੁਜ਼ਗਾਰ ਲਿਆਓ' ਦਾ ਨਾਅਰਾ ਦੇ ਰਹੀ ਹੈ।
ਇਹ ਵੀ ਪੜ੍ਹੋ- ‘ਚੌਕੀਦਾਰ ਚੋਰ ਹੈ’? ਰਾਹੁਲ ਨੇ ਸੁਪਰੀਮ ਕੋਰਟ ਨੂੰ ਦੱਸਿਆ, ਬੱਸ ਗਰਮਾ-ਗਰਮੀ 'ਚ ਕਿਹਾ ਗਿਆ...
ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਕੁੰਵਰ ਵਿਜੇ ਪ੍ਰਤਾਪ ਦੇ ਮੁੱਦੇ ਬਾਰੇ ਕਿਹਾ ਕਿ ਉਹ ਇਸ ਬਾਰੇ ਕੁਝ ਨਹੀਂ ਬੋਲ ਸਕਦੇ ਕਿਉਂਕਿ ਕਾਂਗਰਸ ਪਿਛਲੇ ਦੋ ਸਾਲਾਂ ਦੀ ਗੱਲ ਤਾਂ ਕਰ ਨਹੀਂ ਰਹੀ, ਸਿਰਫ ਕੁੰਵਰ ਵਿਜੇ ਪ੍ਰਤਾਪ ਦੇ ਮੁੱਦੇ ਦਾ ਹੀ 'ਇਸ਼ੂ' ਬਣਾਇਆ ਹੋਇਆ ਹੈ।
ਇਹ ਵੀ ਪੜ੍ਹੋ- 'ਆਪ' 'ਤੇ ਨਹੀਂ ਹੋ ਰਹੀ ਡਾਲਰਾਂ ਦੀ ਬਾਰਸ਼! ਫੰਡਾਂ ਦੀ ਘਾਟ ਦੂਰ ਕਰਨ ਲਈ ਨਵਾਂ ਜੁਗਾੜ
ਸੁਖਬੀਰ ਬਾਦਲ ਬਠਿੰਡਾ ਤੇ ਫਿਰੋਜ਼ਪੁਰ ਤੋਂ ਪੱਤੇ ਖੋਲ੍ਹਣ ਲਈ ਤਿਆਰ
ਏਬੀਪੀ ਸਾਂਝਾ
Updated at:
22 Apr 2019 04:18 PM (IST)
ਸੁਖਬੀਰ ਬਾਦਲ ਨੇ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਨੂੰ 'ਬੈਸਟ ਆਫ ਲੱਕ' ਕਿਹਾ। ਮੰਨਿਆ ਜਾ ਰਿਹਾ ਹੈ ਕਿ ਰਾਜਾ ਵੜਿੰਗ ਨੂੰ ਹਰਸਿਮਰਤ ਬਾਦਲ ਹੀ ਟੱਕਰ ਦੇਵੇਗੀ। ਫਿਰੋਜ਼ਪੁਰ ਤੋਂ ਸੁਖਬੀਰ ਬਾਦਲ ਖੁਦ ਚੋਣ ਲੜ ਸਕਦੇ ਹਨ।
- - - - - - - - - Advertisement - - - - - - - - -