ਲੁਧਿਆਣਾ: ਬਾਲੀਵੁੱਡ ਸਟਾਰ ਸਲਮਾਨ ਖ਼ਾਨ ਆਪਣੀ ਆਉਣ ਵਾਲੀ ਫ਼ਿਲਮ ਭਾਰਤ ਦੀ ਸ਼ੂਟਿੰਗ ਲਈ ਪੰਜਾਬ ਆ ਚੁੱਕੇ ਹਨ। ਲੁਧਿਆਣਾ ਦੇ ਪਿੰਡ ਬੱਲ੍ਹੋਵਾਲ ਵਿੱਚ ਸਲਮਾਨ ਦੀ ਫ਼ਿਲਮ ਲਈ ਵਾਹਗਾ ਬਾਰਡਰ ਦਾ ਸੈੱਟ ਲਾਇਆ ਜਾ ਚੁੱਕਾ ਹੈ। ਪਰ ਇਸ ਦੇ ਨਾਲ ਹੀ ਲੁਧਿਆਣਾ ‘ਚ ਚੱਲ ਰਹੀ ਫ਼ਿਲਮ ਦੀ ਸ਼ੂਟਿੰਗ ‘ਤੇ ਲੋਕਾਂ ਨੇ ਇਤਰਾਜ਼ ਜਤਾਉਣਾ ਵੀ ਸ਼ੁਰੂ ਕਰ ਦਿੱਤਾ ਹੈ।



ਦਰਅਸਲ, ਵਾਹਗਾ ਬਾਰਡਰ ਦੇ ਸੈੱਟ 'ਤੇ ਇੱਕ ਪਾਸੇ ਭਾਰਤ ਅਤੇ ਦੂਜੇ ਪਾਸੇ ਪਾਕਿਸਤਾਨ ਦਿਖਾਇਆ ਜਾਵੇਗਾ, ਜਿਸ ਦਾ ਕੁਝ ਹਿੰਦੂ ਸੰਗਠਨਾਂ ਨੇ ਵਿਰੋਧ ਕੀਤਾ ਹੈ। ਸ਼ਿਵਸੇਨਾ ਹਿੰਦੂ ਨੇਤਾ ਅਮਿਤ ਅਰੋੜਾ ਦਾ ਕਹਿਣਾ ਹੈ ਕਿ ਉਹ ਭਾਰਤ ‘ਚ ਪਾਕਿਸਤਾਨ ਦਾ ਝੰਡਾ ਬਰਦਾਸ਼ਤ ਨਹੀਂ ਕਰਨਗੇ। ਜੇਕਰ ਸੈੱਟ ‘ਤੇ ਪਾਕਿਸਤਾਨ ਦਾ ਝੰਡਾ ਲੱਗਿਆ ਤਾਂ ਉਹ ਫ਼ਿਲਮ ਦਾ ਵਿਰੋਧ ਕਰਨਗੇ।

ਉਨ੍ਹਾਂ ਇਹ ਵੀ ਕਿਹਾ ਕਿ ਸਲਮਾਨ ਜਿਸ ਹੋਟਲ ਵਿੱਚ ਰੁਕਣਗੇ, ਉੱਥੇ ਵੀ ਉਨ੍ਹਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਪੁਲਿਸ ਕਮਿਸ਼ਨਰ ਨੂੰ ਸੈੱਟ ਨੂੰ ਹਟਾਉਣ ਦੀ ਮੰਗ ਵੀ ਕੀਤੀ ਹੈ।