ਚੰਡੀਗੜ੍ਹ: ਸਾਬਕਾ ਹਾਕੀ ਕਪਤਾਨ ਸੰਦੀਪ ਸਿੰਘ ਹੁਣ ਮੰਤਰੀ ਬਣ ਗਏ ਹਨ। ਉਨ੍ਹਾਂ ਨੇ ਅੱਜ ਹਰਿਆਣਾ ਸਰਕਾਰ ਦੇ ਰਾਜ ਮੰਤਰੀ ਵਜੋਂ ਹਲਫ ਲਿਆ। ਸੰਦੀਪ ਸਿੰਘ ਹਰਿਆਣਾ ਦੀ ਪਿਹੋਵਾ ਤੋਂ ਬੀਜੇਪੀ ਦੀ ਟਿਕਟ 'ਤੇ ਚੋਣ ਜਿੱਤੇ ਸੀ। ਉਹ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਬੀਜੇਪੀ 'ਚ ਸ਼ਾਮਲ ਹੋਏ ਸੀ।
ਹਰਿਆਣਾ ਦੀ ਸਿੱਖ ਵੋਟ ਵਿੱਚ ਸੰਨ੍ਹ ਲਾਉਣ ਲਈ ਬੀਜੇਪੀ ਨੇ ਸੰਦੀਪ ਸਿੰਘ ਨੂੰ ਸਿੱਖ ਚਿਹਰੇ ਵਜੋਂ ਅੱਗੇ ਲਿਆਂਦਾ ਹੈ। ਸ਼੍ਰੋਮਣੀ ਅਕਾਲੀ ਦਲ ਨਾਲ ਦੂਰੀਆਂ ਵਧਣ ਮਗਰੋਂ ਬੀਜੇਪੀ ਹਰਿਆਣਾ ਦੇ ਸਿੱਖ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦੀ ਤਿਆਰੀ ਕਰ ਰਹੀ ਹੈ।
ਦੱਸ ਦਈਏ ਕਿ ਸੰਦੀਪ ਸਿੰਘ ਦਾ ਜਨਮ 27 ਫਰਵਰੀ, 1986 ਨੂੰ ਹੋਇਆ ਸੀ। ਉਹ ਭਾਰਤੀ ਹਾਕੀ ਟੀਮ ਦੇ ਕਪਤਾਨ ਰਹੇ ਹਨ। ਉਹ ਫੁੱਕ ਬੈਕ ਤੇ ਪੈਨਲਟੀ ਕਾਰਨਰ ਮਾਹਿਰ ਸਨ। ਉਹ ਮੀਡੀਆ ਵਿੱਚ ਫਲਿੱਕਰ ਸਿੰਘ ਵਜੋਂ ਪ੍ਰਸਿੱਧ ਰਹੇ। ਸੰਦੀਪ ਹਰਿਆਣਾ ਪੁਲਿਸ ਵਿੱਚ ਡੀਐਸਪੀ ਦੇ ਅਹੁਦੇ 'ਤੇ ਤਾਇਨਾਤ ਰਹੇ ਹਨ।
ਬੀਜੇਪੀ ਨੇ ਸੰਦੀਪ ਸਿੰਘ ਨੂੰ ਬਣਾਇਆ ਮੰਤਰੀ
ਏਬੀਪੀ ਸਾਂਝਾ
Updated at:
14 Nov 2019 05:14 PM (IST)
ਸਾਬਕਾ ਹਾਕੀ ਕਪਤਾਨ ਸੰਦੀਪ ਸਿੰਘ ਹੁਣ ਮੰਤਰੀ ਬਣ ਗਏ ਹਨ। ਉਨ੍ਹਾਂ ਨੇ ਅੱਜ ਹਰਿਆਣਾ ਸਰਕਾਰ ਦੇ ਰਾਜ ਮੰਤਰੀ ਵਜੋਂ ਹਲਫ ਲਿਆ। ਸੰਦੀਪ ਸਿੰਘ ਹਰਿਆਣਾ ਦੀ ਪਿਹੋਵਾ ਤੋਂ ਬੀਜੇਪੀ ਦੀ ਟਿਕਟ 'ਤੇ ਚੋਣ ਜਿੱਤੇ ਸੀ। ਉਹ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਬੀਜੇਪੀ 'ਚ ਸ਼ਾਮਲ ਹੋਏ ਸੀ।
- - - - - - - - - Advertisement - - - - - - - - -