ਚੰਡੀਗੜ੍ਹ: ਸੰਗਰੂਰ ਦੀ ਰਹਿਣ ਵਾਲੀ ਸਰਬਜੀਤ ਕੌਰ ਦੀ ਲਾਸ਼ ਚੰਡੀਗੜ੍ਹ ਦੇ ਇੰਡਸਟ੍ਰੀਅਲ ਏਰੀਆ ਫੇਸ-2 ਦੇ ਹੋਟਲ ਵਿੱਚੋਂ ਮਿਲੀ ਹੈ। ਹਾਸਲ ਜਾਣਕਾਰੀ ਮੁਤਾਬਕ ਸਰਬਜੀਤ ਦਾ ਕਤਲ ਕਰਨ ਦਾ ਸ਼ੱਕ ਮਨਿੰਦਰ ਸਿੰਘ 'ਤੇ ਹੈ। ਉਹ ਲੜਕੀ ਦੇ ਨਾਲ ਹੀ ਆਇਆ ਸੀ ਪਰ ਕਤਲ ਮਗਰੋਂ ਫਰਾਰ ਹੋ ਗਿਆ ਹੈ।

ਹੋਟਲ 'ਚ ਇਸ ਮੁੰਡੇ ਨਾਲ ਆਈ ਸੀ ਸੰਗਰੂਰ ਦੀ ਕੁੜੀ, ਸੀਸੀਟੀਵੀ 'ਚ ਆਇਆ ਨਜ਼ਰ

ਪੁਲਿਸ ਨੇ ਸੰਗਰੂਰ ਤੋਂ ਆਏ ਇਸ ਜੋੜੇ ਦੀ ਆਈਡੀ ਕਾਰਡ ਹੋਟਲ ਤੋਂ ਲਏ ਜਿੱਥੇ ਦੋਨਾਂ ਦੀ ਪਛਾਣ ਹੋਈ। ਕਤਲ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਰੂਮ ਸਰਵਿਸ ਵਾਲਾ ਵੇਟਰ ਕਮਰੇ ਵਿੱਚ ਪਹੁੰਚਿਆ ਪਰ ਵਾਰ-ਵਾਰ ਦਰਵਾਜ਼ਾ ਖੜਕਾਉਣ ਤੇ ਕਿਸੇ ਨੇ ਨਾ ਖੋਲ੍ਹਿਆ।

ਵੇਖੋ ਵੀਡੀਓ


ਸੰਗਰੂਰ ਦੀ ਕੁੜੀ ਦੇ ਚੰਡੀਗੜ੍ਹ ਦੇ ਹੋਟਲ 'ਚ ਕਤਲ ਮਗਰੋਂ ਵੱਡਾ ਖੁਲਾਸਾ

ਜ਼ਬਰਦਸਤੀ ਕਮਰਾ ਖੋਲ੍ਹਣ ਤੋਂ ਬਾਅਦ ਸਰਬਜੀਤ ਦੀ ਲਾਸ਼ ਬੈੱਡ 'ਤੇ ਮਿਲੀ। ਇਸ ਤੋਂ ਬਾਅਦ ਹੋਟਲ ਪ੍ਰਬੰਧਕਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ ਤੇ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ। ਤਫ਼ਤੀਸ਼ ਵਿੱਚ ਸਾਹਮਣੇ ਆਇਆ ਕਿ ਸਰਬਜੀਤ ਦਾ ਤੇਜ਼ਧਾਰ ਹਥਿਆਰ ਨਾਲ ਗਲਾ ਕੱਟ ਕੇ ਕਤਲ ਕੀਤਾ ਗਿਆ ਹੈ।

ਸਰਬਜੀਤ ਤੇ ਵਰਿੰਦਰ ਸਿੰਘ ਦੋਵੇਂ ਹੀ 30 ਦਸੰਬਰ ਨੂੰ ਚੰਡੀਗੜ੍ਹ ਪਹੁੰਚੇ ਸੀ। ਨਵੇਂ ਸਾਲ ਦੀ ਪਾਰਟੀ ਹੋਟਲ ਵਿੱਚ ਦੇਖਣ ਤੋਂ ਬਾਅਦ ਦੋਵੇਂ ਦੇਰ ਰਾਤ ਆਪਣੇ ਕਮਰੇ ਵਿੱਚ ਚਲੇ ਗਏ ਸੀ। ਸਵੇਰੇ ਸਰਬਜੀਤ ਦੀ ਲਾਸ਼ ਕਮਰੇ ਵਿੱਚੋਂ ਮਿਲੀ।