ਸੰਗਰੂਰ: ਜ਼ਿਲ੍ਹੇ 'ਚ ਇਕ ਵੱਡੇ ਸਿਆਸੀ ਲੀਡਰ ਦੇ ਖਾਸ-ਮਖਾਸ ਦੇ ਬੇਟੇ ਨੇ ਕੋਰੋਨਾ ਨਿਯਮਾਂ ਦੀਆਂ ਉਡਾਈਆਂ ਧੱਜੀਆਂ। ਰਾਤ ਸਮੇਂ ਡੀਜੇ, ਜਾਗੋ ਨਾਲ 100 ਤੋਂ ਜ਼ਿਆਦਾ ਲੋਕ ਵਿਆਹ 'ਚ ਇਕੱਠੇ ਹੋਏ। ਦਰਅਸਲ ਕੋਰੋਨਾ ਗਾਈਡਲਾਈਨਜ਼ ਦੇ ਮੁਤਾਬਕ 20 ਤੋਂ ਜ਼ਿਆਦਾ ਲੋਕ ਵਿਆਹ 'ਚ ਸ਼ਾਮਲ ਨਹੀਂ ਹੋ ਸਕਦੇ।


ਸੰਗਰੂਰ ਦੇ ਇਕ ਵੱਡੇ ਸਿਆਸੀ ਲੀਡਰ ਦੇ ਖਾਸ ਹੋਣ ਦੇ ਚੱਲਦਿਆਂ ਏਨਾ ਵੱਡਾ ਫੰਕਸ਼ਨ ਕੀਤਾ ਜਾ ਰਿਹਾ ਹੈ। ਸੰਗਰੂਰ ਦੇ ਡੀਐਸਪੀ ਨੇ ਫੋਨ ਕਰਕੇ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਇਸ 'ਤੇ ਕਾਰਵਾਈ ਕੀਤੀ ਹੈ।