ਚੰਡੀਗੜ੍ਹ: ਕੋਰੋਨਾਵਾਇਰਸ (Coronavirus) ਦਾ ਕਹਿਰ ਲਗਾਤਾਰ ਜਾਰੀ ਹੈ। ਪੰਜਾਬ (Punjab) ਅੰਦਰ ਕੋਰੋਨਾ (Corona) ਦੇ ਹਾਲਾਤ ਦਿਨੋਂ ਦਿਨ ਵਿਗੜਦੇ ਜਾ ਰਹੇ ਹਨ।ਪਿੱਛਲੇ 24 ਘੰਟਿਆਂ ਵਿੱਚ 76 ਹੋਰ ਲੋਕਾਂ ਦੀ ਮੌਤ (Covid Death) ਦਰਜ ਕੀਤੀ ਗਈ ਹੈ।ਜਦਕਿ 6,762 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।ਪੰਜਾਬ ਵਿੱਚ ਹੁਣ ਐਕਟਿਵ ਕੋਰੋਨਾ ਕੇਸਾਂ (Active Corona Cases in Punjab) ਦੀ ਗਿਣਤੀ 43,943 ਹੋ ਗਈ ਹੈ।
ਪੰਜਾਬ 'ਚ ਮਰਨ ਵਾਲਿਆਂ ਦੀ ਗਿਣਤੀ 8264 ਹੋ ਗਈ ਹੈ।527 ਮਰੀਜ ਆਕਸੀਜਨ ਸਪੋਰਟ ਤੇ ਹਨ ਜਦਕਿ 44 ਮਰੀਜ਼ ਵੈਂਟੀਲੇਟਰ ਤੇ ਹਨ।ਚੰਗੀ ਗੱਲ ਇਹ ਹੈ ਕਿ 274240 ਮਰੀਜ਼ ਸਿਹਤਯਾਬ ਵੀ ਚੁੱਕੇ ਹਨ।
ਪਿੱਛਲੇ 24 ਘੰਟਿਆ ਦੌਰਾਨ ਅੰਮ੍ਰਿਤਸਰ -8, ਬਰਨਾਲਾ -2, ਬਠਿੰਡਾ -6, ਫਰੀਦਕੋਟ 2, ਫਾਜ਼ਿਲਕਾ -1, ਗੁਰਦਾਸਪੁਰ -7, ਹੁਸ਼ਿਆਰਪੁਰ -5,
ਜਲੰਧਰ -5, ਕਪੂਰਥਲਾ -7, ਲੁਧਿਆਣਾ-8, ਮਾਨਸਾ -1, ਮੁਹਾਲੀ -5, ਮੁਕਤਸਰ -3, ਪਠਾਨਕੋਟ -2, ਪਟਿਆਲਾ -6, ਰੋਪੜ -3, ਸੰਗਰੂਰ -3, ਅਤੇ ਐਸ ਬੀ ਐਸ ਨਗਰ -2 ਲੋਕਾਂ ਦੀ ਮੌਤ ਹੋਈ ਹੈ।ਅੰਮ੍ਰਿਤਸਰ ਵਿੱਚ ਸਭ ਤੋਂ ਵੱਧ 8 ਮੌਤਾਂ ਦਰਜ ਹੋਈਆਂ ਹਨ।
ਪੰਜਾਬ ਵਿੱਚ ਹੁਣ ਤੱਕ 6848790 ਸੈਂਪਲ ਲਏ ਗਏ ਹਨ।ਅੱਜ 56579 ਨਮੁਨੇ ਲਏ ਗਏ। ਪੰਜਾਬ ਵਿੱਚ ਕੁੱਲ੍ਹ ਪੌਜ਼ੇਟਿਵ ਕੋਰੋਨਾ ਮਰੀਜ਼ਾਂ ਦੀ ਗਿਣਤੀ 326447 ਹੋ ਗਈ ਹੈ।
ਚੰਡੀਗੜ੍ਹ ਵਿੱਚ 828 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ ਜਦਕਿ 3 ਲੋਕਾਂ ਦੀ ਮੌਤ ਹੋਈ ਹੈ। ਚੰਡੀਗੜ੍ਹ 'ਚ ਇਸ ਵਕਤ 4622 ਐਕਟਿਵ ਮਰੀਜ਼ ਹਨ।ਹੁਣ ਤੱਕ ਕੁੱਲ੍ਹ ਸੰਕਰਮਿਤ ਮਰੀਜ਼ਾਂ ਦੀ ਗਿਣਤੀ 37232 ਹੋ ਗਈ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ